ਅਪੋਲੋ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਮੈਡਲ
ਅਪੋਲੋ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ
Publish Date: Sun, 26 Apr 2026 04:50 PM (IST)
Updated Date: Sun, 26 Apr 2026 04:52 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅਪੋਲੋ ਪਬਲਿਕ ਸਕੂਲ ਦੇਵੀਗਡ਼੍ਹ ਦੇ ਵਿਦਿਆਰਥੀਆਂ ਨੇ ਪਹਿਲੀ ਆਲ ਇੰਡੀਆ ਓਪਨ ਅੰਤਰਰਾਸ਼ਟਰੀ ਤਾਇਕਵਾਂਡੋ ਚੈਂਪੀਅਨਸ਼ਿਪ 2026 ਵਿਚ ਭਾਗ ਲੈਂਦਿਆਂ 7 ਤਮਗੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿਚ ਸਕੂਲ ਦੇ ਖਿਡਾਰੀਆਂ ਹਰਵੀਨ ਕੌਰ, ਮੰਨਤਪ੍ਰੀਤ ਕੌਰ, ਖੁਸ਼ਬੂ, ਅਰਮਾਨਪ੍ਰੀਤ ਸਿੰਘ, ਤਰਨਜੋਤ ਸਿੰਘ ਨੇ ਸੋਨੇ ਦੇ ਤਮਗੇ, ਅਭਿਰੀਤ ਸ਼ਰਮਾ ਨੇ ਚਾਂਦੀ ਦਾ ਤਮਗਾ ਅਤੇ ਗੁਰਨੂਰ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਵਿਦਿਆਰਥੀਆਂ ਦੀ ਇਹ ਉਪਲਬੱਧੀ ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਦਿਨ-ਰਾਤ ਕੀਤੀ ਮਿਹਨਤ ਦਾ ਨਤੀਜਾ ਹੈ। ਸਕੂਲ ਦੇ ਕੋਚ ਸਿਮਰਜੀਤ ਸਿੰਘ, ਸ਼ਾਲਿਨੀ ਅਤੇ ਵਿਦਿਆਰਥੀਆਂ ਨੇ ਸਖਤ ਮਿਹਨਤ ਅਤੇ ਸਮਰਪਣ ਨਾਲ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ। ਕੋਚ ਦੀ ਸੁਚੱਜੀ ਰਹਿਨੁਮਾਈ ਅਤੇ ਵਿਦਿਆਰਥੀਆਂ ਦੇ ਅਟੱਲ ਹੌਸਲੇ ਨੇ ਇਸ ਜਿੱਤ ਨੂੰ ਸੰਭਵ ਬਣਾਇਆ। ਇਸ ਮੌਕੇ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੀਲਿਮਾ ਦੀਕਸ਼ਿਤ ਨੇ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬੱਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ ਅਤੇ ਭਵਿੱਖ ਵਿੱਚ ਵੀ ਉਹ ਹੋਰ ਉੱਚੀਆਂ ਉਡਾਣਾਂ ਭਰਨਗੇ।