ਬੱਚਿਆਂ ਲਈ ਖੇਡ ਗਤੀਵਿਧੀਆਂ ਕਰਵਾਈਆਂ
ਅਪੋਲੋ ਪਬਲਿਕ ਸਕੂਲ ਦੇਵੀਗਡ਼੍ਹ ਦੇ ਕਿੰਡਰਗਾਰਟਨ ਦੇ ਬੱਚਿਆਂ ਲਈ ਖੇਡ ਗਤੀਵਿਧੀਆਂ ਦਾ ਆਯੋਜਨਫ
Publish Date: Wed, 18 Feb 2026 05:18 PM (IST)
Updated Date: Wed, 18 Feb 2026 05:21 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅਪੋਲੋ ਪਬਲਿਕ ਸਕੂਲ, ਦੇਵੀਗਡ਼੍ਹ ਵਿਖੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਕਾਰਜ ਦਾ ਉਦੇਸ਼ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ, ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਸੀ। ਖੇਡਾਂ ਦੌਰਾਨ ਵੱਖ-ਵੱਖ ਕਿਸਮ ਦੀਆਂ ਦੌਡ਼ਾਂ ਕਰਵਾਈਆਂ ਗਈਆਂ। ਬੱਚਿਆਂ ਨੇ ਬਡ਼ੇ ਜੋਸ਼ ਅਤੇ ਉਤਸ਼ਾਹ ਨਾਲ ਇਨ੍ਹਾਂ ਖੇਡਾਂ ਵਿਚ ਭਾਗ ਲਿਆ। ਹਰ ਇਕ ਬੱਚੇ ਨੇ ਜਿੱਤ ਦੀ ਭਾਵਨਾ ਨਾਲ ਪੂਰਾ ਯਤਨ ਕੀਤਾ। ਇਸ ਤੋਂ ਇਲਾਵਾ ਰੱਸਾਕੱਸ਼ੀ ਵੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਟੀਮ ਬਣਾਕੇ ਖੁਸ਼ੀ-ਖੁਸ਼ੀ ਹਿੱਸਾ ਲਿਆ। ਇਸ ਗਤੀਵਿਧੀ ਨੇ ਉਨ੍ਹਾਂ ਵਿੱਚ ਟੀਮ ਵਰਕ, ਸਹਿਯੋਗ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਮਨੋਰੰਜਕ ਗਤੀਵਿਧੀਆਂ ਤਹਿਤ ਐਕਟੀਵੀਟੀਜ਼ ਵੀ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਨੀਲਿਮਾ ਦੀਕਸ਼ਿਤ, ਕੋਚ ਤੇ ਅਧਿਆਪਕਾਂ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਹ ਖੇਡ ਸਮਾਰੋਹ ਬੱਚਿਆਂ ਲਈ ਸਿੱਖਣ ਅਤੇ ਮਨੋਰੰਜਨ ਦਾ ਸੁੰਦਰ ਸਾਧਨ ਸਾਬਤ ਹੋਈ ਅਤੇ ਸਭ ਲਈ ਯਾਦਗਾਰ ਬਣ ਗਈ।