ਅਪੋਲੋ ਸਕੂਲ ਦੇਵੀਗਡ਼੍ਹ ’ਚ ਧਾਰਮਿਕ ਸਮਾਗਮ ਕਰਵਾਇਆ
ਨਵੇਂ ਸੈਸ਼ਨ ਦੀ ਸ਼ੁਰੂਆਤ ’ਤੇ ਅਪੋਲੋ ਸਕੂਲ ਦੇਵੀਗਡ਼੍ਹ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ
Publish Date: Sun, 05 Apr 2026 06:22 PM (IST)
Updated Date: Sun, 05 Apr 2026 06:25 PM (IST)
ਫੋਟੋ 5ਪੀਟੀਐਲ: 21 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅਪੋਲੋ ਪਬਲਿਕ ਸਕੂਲ ਦੇਵੀਗਡ਼੍ਹ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ’ਤੇ ਪਵਿੱਤਰ ਆਤਮਿਕ ਸਮਾਗਮ ਦਾ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸ਼ੁਭ ਦਿਹਾਡ਼ੇ ’ਤੇ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ, ਅਧਿਆਪਕ, ਸਾਰੇ ਸਟਾਫ਼ ਮੈਂਬਰਾਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਭਾਗ ਲਿਆ। ਇਸ ਮੌਕੇ ਰਾਗੀ ਸਿੰਘਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਭਗਤੀ ਭਾਵ ਨਾਲ ਕਥਾ ਕੀਰਤਨ ਕੀਤਾ, ਜਿਸ ਨਾਲ ਸਮਾਗਮ ਵਿੱਚ ਰੂਹਾਨੀ ਮਾਹੌਲ ਬਣਿਆ। ਸਮਾਗਤ ਦੇ ਅੰਤ ’ਤੇ ਅਰਦਾਸ ਤੋਂ ਬਾਅਦ ਕਡ਼ਾਹ ਪ੍ਰਸ਼ਾਦ ਅਤੇ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਹ ਸਮਾਗਮ ਬਹੁਤ ਹੀ ਸ਼ਾਂਤੀਪੂਰਨ ਅਤੇ ਸੁੰਦਰ ਢੰਗ ਨਾਲ ਸੰਪੂਰਨ ਹੋਇਆ। ਇਸ ਤਰ੍ਹਾਂ ਦੇ ਆਯੋਜਨ ਸਕੂਲ ਦੇ ਵਾਤਾਵਰਣ ਨੂੰ ਆਤਮਿਕ ਅਤੇ ਸਕਾਰਾਤਮਕ ਬਣਾਉਂਦੇ ਹਨ ਅਤੇ ਬੱਚਿਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।