ਪੈਨਸ਼ਨਰਾਂ ਨੂੰ ਈ-ਕੇਵਾਈਸੀ ਕਰਵਾਉਣ ਦੀ ਅਪੀਲ
ਪੈਨਸ਼ਨਰਾਂ ਨੂੰ ਈ-ਕੇਵਾਈਸੀ ਕਰਵਾਉਣ ਦੀ ਅਪੀਲ
Publish Date: Sun, 16 Nov 2025 06:27 PM (IST)
Updated Date: Sun, 16 Nov 2025 06:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਖਜ਼ਾਨਾ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਤਿੰਨ ਰੋਜ਼ਾ ਪੈਨਸ਼ਨਰ ਜਾਗਰੂਕਤਾ ਸੇਵਾ ਮੇਲਾ ਸਮਾਪਤ ਹੋ ਚੁੱਕਾ ਹੈ, ਪਰ ਜਿਨ੍ਹਾਂ ਪੈਨਸ਼ਨਰਾਂ ਦਾ ਈ-ਕੇਵਾਈਸੀ ਪੈਨਸ਼ਨ ਸੇਵਾ ਪੋਰਟਲ ਤੇ ਦਰਜ ਨਹੀਂ ਹੋ ਸਕਿਆ, ਉਨ੍ਹਾਂ ਲਈ ਸਰਕਾਰ ਨੇ ਸੁਵਿਧਾ ਜਾਰੀ ਰੱਖੀ ਹੈ। ਅਜਿਹੇ ਪੈਨਸ਼ਨਰ ਕਿਸੇ ਵੀ ਕੰਮ ਵਾਲੇ ਦਿਨ ਨੇੜਲੇ ਪੈਨਸ਼ਨ ਕਰਤਾ ਬੈਂਕ, ਤਹਿਸੀਲ ਖਜ਼ਾਨਾ ਦਫਤਰ ਜਾਂ ਜ਼ਿਲ੍ਹਾ ਖਜ਼ਾਨਾ ਦਫਤਰ ਵਿਚ ਈ-ਕੇਵਾਈਸੀ ਕਰਵਾਉਣ ਲਈ ਤਾਲਮੇਲ ਕਰ ਸਕਦੇ ਹਨ। ਅਸ਼ੋਕ ਕੁਮਾਰ ਨੇ ਦੱਸਿਆ ਕਿ ਪੈਨਸ਼ਨ ਸੇਵਾ ਪੋਰਟਲ ਤਹਿਤ ਹਰ ਪੈਨਸ਼ਨਰ ਤੇ ਫੈਮਲੀ ਪੈਨਸ਼ਨਰ ਦਾ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ। ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਪੋਰਟਲ ਲਾਗੂ ਕੀਤਾ ਹੈ, ਜਿਸ ਰਾਹੀਂ ਘਰ ਬੈਠੇ ਜੀਵਨ ਪ੍ਰਮਾਣ ਪੱਤਰ ਅਪਲੋਡ ਕੀਤਾ ਜਾ ਸਕਦਾ ਹੈ। ਪੋਰਟਲ ਤੇ ਮਹੀਨਾਵਾਰ ਪੈਨਸ਼ਨ ਅਕਾਉਂਟਿੰਗ, ਈਪੀਪੀ ਪੈਨਸ਼ਨ ਡਾਟਾ, ਸ਼ਿਕਾਇਤ ਨਿਵਾਰਨ ਮੋਡਿਊਲ ਆਦਿ ਦੀ ਵਿਵਸਥਾ ਉਪਲਬਧ ਹੈ।