- 38 ਸੀਨੀਅਰ ਮੀਤ ਪ੍ਰਧਾਨ, 45 ਮੀਤ ਪ੍ਰਧਾਨ, 24 ਜਰਨਲ ਸਕੱਤਰ ਤੇ 10 ਜਥੇਬੰਧਕ ਸਕੱਤਰ ਐਲਾਨੇ ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਲਕਾ ਅਮਲੋਹ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਜਥੇਬੰਦੀ ਦਾ ਐਲਾਨ ਕੀਤਾ ਗਿਆ। ਇਸ ਵਿੱਚ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫਾਰਸ਼ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਵੱਲੋਂ 38 ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, 45 ਮੀਤ ਪ੍ਰਧਾਨ, 24 ਜ਼ਿਲ੍ਹਾ ਜਨਰਲ ਸਕੱਤਰ ਤੇ 10 ਜ਼ਿਲ੍ਹਾ ਜਥੇਬੰਧਕ ਸਕੱਤਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਅਹੁਦੇਦਾਰਾਂ ਦਾ ਐਲਾਨ ਕਰ ਕੇ ਪੂਰੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਥੇਬੰਦੀ ਵਿੱਚ ਉਨ੍ਹਾਂ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਅਹੁਦੇ ਦੇ ਕੇ ਮਾਣ ਸਤਿਕਾਰ ਤੇ ਸੇਵਾ ਦਾ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਇਮਾਨਦਾਰੀ ਨਾਲ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦਿਨ ਰਾਤ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ। ਜ਼ਿਲ੍ਹਾ ਸਰਪ੍ਰਸਤ ਵਜੋਂ ਜਥੇਦਾਰ ਮਲਕੀਤ ਸਿੰਘ ਕੋਟਲਾ, ਜਥੇਦਾਰ ਸੁਬੇਗ ਸਿੰਘ ਕੁੰਜਾਰੀ, ਜਥੇਦਾਰ ਰਣਜੀਤ ਸਿੰਘ ਪਹੇੜੀ, ਹਰਪਾਲ ਸਿੰਘ ਨਸਰਾਲੀ ਤੇ ਪ੍ਰਤਾਪ ਸਿੰਘ ਸਲਾਣੀ ਪ੍ਰਮੁੱਖ ਨਿਯੁਕਤ ਹੋਏ ਹਨ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨਾਂ ਵਿਚ ਜਥੇਦਾਰ ਸ਼ਰਧਾ ਸਿੰਘ ਛੰਨਾ, ਹਰਬੰਸ ਸਿੰਘ ਕਾਲੂ, ਮਹਿੰਦਰ ਸਿੰਘ ਭੱਦਲਥੂਹਾ, ਬਲਵੰਤ ਸਿੰਘ ਘੁੱਲੂਮਾਜਰਾ, ਦਸਵਿੰਦਰ ਸਿੰਘ ਰੋਡਾ ਸੌਟੀ, ਹਰਮਿੰਦਰ ਸਿੰਘ ਦਨਘੇੜੀ, ਕੁਲਵੰਤ ਸਿੰਘ ਫਤਹਿਗੜ੍ਹ ਨਿਊਆ, ਮੁਕੰਦ ਸਿੰਘ ਲੁਹਾਰ ਮਾਜਰਾ, ਡਾ. ਮਨਜੀਤ ਸਿੰਘ ਲੁਹਾਰ ਮਾਜਰਾ, ਇੰਦਰਜੀਤ ਸਿੰਘ ਚਤੁਰਪੁਰਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਕੁਲਵਿੰਦਰ ਸਿੰਘ ਸਲਾਣੀ, ਸਤਨਾਮ ਸਿੰਘ ਸ਼ਾਹਪੁਰ, ਬਲਕਾਰ ਸਿੰਘ ਬਦੀਨਪੁਰ, ਹਰਨੇਕ ਸਿੰਘ ਲਾਡਪੁਰ ਤੂਰਾ, ਸੇਵਾ ਸਿੰਘ ਤੂਰਾ, ਬਹਾਦਰ ਸਿੰਘ ਬੱਡਗੁੱਜਰਾ, ਗੁਰਸਹਿਬਾਜ ਸਿੰਘ ਸੈਰੀ ਭਾਬਰੀ, ਮਨਪ੍ਰੀਤ ਸਿੰਘ ਮਾਜਰੀ ਕਿਸ਼ਨੇ, ਸੰਤੋਖ ਸਿੰਘ ਜੰਜੂਆ, ਗੁਰਮੀਤ ਸਿੰਘ ਰਾਏਪੁਰ ਅਰਾਈਆ, ਸੱਜਣ ਸਿੰਘ ਰਾਮਗੜ, ਗੁਰਮੀਤ ਸਿੰਘ ਰਾਮਗੜ੍ਹ, ਡਾ. ਜਸਵੰਤ ਸਿੰਘ ਅਲਾਦਾਦਪੁਰ, ਕੇਸਰ ਸਿੰਘ ਸਲਾਣਾ, ਨਰਿੰਦਰ ਸਿੰਘ ਪਨਾਗ, ਕੈਪਟਨ ਰਛਪਾਲ ਸਿੰਘ ਮਛਰਾਏ, ਰਾਜਿੰਦਰ ਸਿੰਘ ਰਾਜੀ ਬਲਿੰਗ, ਰਾਜਿੰਦਰ ਸਿੰਘ ਬਿੱਟੂ ਘੁਟੀਡ, ਸਾਧੂ ਸਿੰਘ ਰਤਨਪਾਲੋ, ਪਰਮਜੀਤ ਸਿੰਘ ਪੰਮੀ ਸਮਸ਼ਪੁਰ, ਅਮਰਜੀਤ ਸਿੰਘ ਲਾਡਪੁਰ, ਅਵਤਾਰ ਸਿੰਘ ਤੰਗਰਾਲਾ, ਮਹਿੰਦਰ ਸਿੰਘ ਤੰਗਰਾਲਾ, ਹਰਚੰਦ ਸਿੰਘ ਕਪੂਰਗੜ੍ਹ, ਜਸਵਿੰਦਰ ਸਿੰਘ ਗਰੇਵਾਲ ਬੁੱਗਾ, ਅਮਰੀਕ ਸਿੰਘ ਭੇਜੀ ਤੇ ਭਗਵਾਨ ਸਿੰਘ ਹੈਪੀ ਟਿੱਬੀ ਪ੍ਰਮੁੱਖ ਹਨ। ਇਸ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚ ਕਰਨੈਲ ਸਿੰਘ ਫਤਹਿਗੜ੍ਹ ਨਿਊਆ, ਬਲਵੀਰ ਸਿੰਘ ਜੱਲੋਵਾਲ, ਲਖਵੀਰ ਸਿੰਘ ਜੱਲੋਵਾਲ, ਪਾਲ ਸਿੰਘ ਲੁਹਾਰਮਾਜਰਾ, ਜਗਜੀਤ ਸਿੰਘ ਡਡਹੇੜੀ, ਜਸਵੀਰ ਸਿੰਘ ਡਡਹੇੜੀ, ਦਲਵੀਰ ਸਿੰਘ ਕੋਟਲਾ, ਗਿਆਨ ਸਿੰਘ ਕੁੰਭੜਾ ਬੀੜ, ਜਸਪਾਲ ਸਿੰਘ ਕੁੰਭ, ਗੁਰਵਿੰਦਰ ਸਿੰਘ ਸੋਨੀ ਜਲਾਲਪੁਰ, ਸੁਖਚੈਨ ਸਿੰਘ ਸਲਾਣੀ, ਸ਼ਿੰਗਾਰਾ ਸਿੰਘ ਸਲਾਣੀ, ਮੱਖਣ ਸਿੰਘ ਸ਼ਾਹਪੁਰ, ਸਤਵਿੰਦਰ ਸਿੰਘ ਵਿਰਕ ਬਦੀਨਪੁਰ, ਭਿੰਦਰ ਸਿੰਘ ਲਾਡਪੁਰ, ਸਵਰਨ ਸਿੰਘ ਬੱਡਗੁੱਜਰਾ, ਰੁਪਿੰਦਰ ਸਿੰਘ ਪਿੰਦੂ ਜੱਸੜਾ, ਜੌਨੀ ਕੌਂਸਲ ਭੱਦਲਥੂਹਾ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਸਿਕੰਦਰ ਸਿੰਘ ਮੋਤੀ, ਜਗਦੇਵ ਸਿੰਘ ਜੱਗਾ ਸੌਟੀ, ਗੁਰਬਖ਼ਸ਼ ਸਿੰਘ ਬੈਣਾ, ਇੰਦਰਜੀਤ ਸਿੰਘ ਨੂਰਪੁਰਾ, ਗੁਰਮੀਤ ਸਿੰਘ ਭੱਟੋ, ਹਰਜਿੰਦਰ ਸਿੰਘ ਜਿੰਦੂ ਘੁਟੀਡ, ਕੁਲਦੀਪ ਸਿੰਘ ਫੈਜੁੱਲਾਪੁਰ, ਬਲਵੀਰ ਸਿੰਘ ਰਤਨਪਾਲੋ, ਅਵਿੰਦਰ ਸਿੰਘ ਕਲਾਲਮਾਜਰਾ, ਗੁਰਪ੍ਰੀਤ ਸਿੰਘ ਗਰੇਵਾਲ ਕੌਲਗੜ੍ਹ, ਹਰਪਾਲ ਸਿੰਘ ਪਾਲੀ, ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਬਲਵੀਰ ਸਿੰਘ ਕਪੂਰਗੜ੍ਹ, ਸ਼ਿੰਗਾਰਾ ਸਿੰਘ ਮਾਲੋਵਾਲ, ਬਚਿੱਤਰ ਸਿੰਘ ਰੁੜਕੀ, ਜਗਤਾਰ ਸਿੰਘ ਜੱਗਾ ਟਿੱਬੀ, ਕੁਲਦੀਪ ਸਿੰਘ ਮੋਹਣਾ ਦੀਵਾ, ਜੁਝਾਰ ਸਿੰਘ ਮਛਰਾਏ, ਮਾਸਟਰ ਅਮਰਜੀਤ ਸਿੰਘ ਮਾਜਰੀ, ਜਥੇਦਾਰ ਸੰਤੋਖ਼ ਸਿੰਘ ਖਨਿਆਣ, ਅਵਤਾਰ ਸਿੰਘ ਰਾਏਪੁਰ, ਜਰਨੈਲ ਸਿੰਘ ਰਾਮਗੜ੍ਹ, ਸ਼ਿੰਦਰਪਾਲ ਸਿੰਘ ਜਮਲਾ, ਸੁਖਦੇਵ ਸਿੰਘ ਬੈਣੀ, ਯਾਦਵਿੰਦਰ ਸਿੰਘ ਸਲਾਣਾ, ਸ਼ੈਰ ਸਿੰਘ ਮਛਰਾਈ, ਪ੍ਰਮੁੱਖ ਹਨ। ਇਸੇ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿਚ ਨਿਰਭੈ ਸਿੰਘ ਵਿਰਕ, ਰੁਘਬੀਰ ਸਿੰਘ ਚਹਿਲਾਂ, ਜਰਨੈਲ ਸਿੰਘ ਨੰਬਰਦਾਰ ਸਲਾਣਾ, ਜਗਮੇਲ ਸਿੰਘ ਰਾਜਗੜ੍ਹ ਛੰਨਾ, ਹਰਪ੍ਰੀਤ ਸਿੰਘ ਹਿੰਮਤਗੜ ਛੰਨਾ, ਗੁਰਚਰਨ ਸਿੰਘ ਭਾਂਬਰੀ, ਹਰਬੰਸ ਸਿੰਘ ਫਤਹਿਗੜ੍ਹ ਨਿਊਆ, ਸਤਵਿੰਦਰ ਸਿੰਘ ਗਰੇਵਾਲ ਡਡਹੇੜੀ, ਅਜ਼ੀਤ ਸਿੰਘ ਡਡਹੇੜੀ, ਮਨਜੀਤ ਸਿੰਘ ਜਲਾਲਪੁਰ, ਦਲਜੀਤ ਸਿੰਘ ਕਾਹਨਪੁਰਾ, ਜਸਪਾਲ ਸਿੰਘ ਢਿੱਲੋਂ ਲਾਡਪੁਰ, ਸ਼ਿੰਗਾਰਾ ਸਿੰਘ ਮਾਜਰੀ ਮਿਸਰੀ, ਗੁਰਪ੍ਰੀਤ ਸਿੰਘ ਰੰਘੇੜੀ, ਲਖਵਿੰਦਰ ਸਿੰਘ ਗੁਰਧਨਪੁਰ, ਗੁਰਪ੍ਰੀਤ ਸਿੰਘ ਨਰੈਣਗੜ, ਗੁਰਪ੍ਰੀਤ ਸਿੰਘ ਭੰਗੂ ਨੂਰਪੁਰਾ, ਅੰਗਰੇਜ਼ ਸਿੰਘ ਗੇਜੀ, ਡਾ. ਪਰਮਜੀਤ ਸਿੰਘ ਹਰੀਪੁਰ, ਮੁਕੰਦ ਸਿੰਘ ਫੈਜੁੱਲਾਪੁਰ, ਕਸ਼ਮੀਰਾ ਸਿੰਘ ਸੋਨੀ ਕਲਾਲਮਾਜਰਾ, ਹਰਬੰਸ ਸਿੰਘ ਚੌਬਦਾਰਾ, ਲਾਲ ਸਿੰਘ ਬਰੀਮਾ ਤੇ ਚਰਨਜੀਤ ਸਿੰਘ ਸੌਟੀ ਪ੍ਰਮੁੱਖ ਹਨ। ਇਸ ਤੋਂ ਇਲਾਵਾ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਜਥੇਬੰਧਕ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿਚ ਹਰਅਵਤਾਰ ਸਿੰਘ ਸਲਾਣਾ, ਕੁਲਜੀਤ ਸਿੰਘ ਮਾਜਰਾ ਮੰਨਾ ਸਿੰਘ, ਨਾਹਰ ਸਿੰਘ ਜੱਲੋਵਾਲ, ਹਰਮਿੰਦਰ ਸਿੰਘ ਸਿਰਾਜਮਾਜਰਾ, ਗੁਰਜੀਤ ਸਿੰਘ ਬੱਬੂ ਡਡਹੇੜੀ, ਬਹਾਦਰ ਸਿੰਘ ਕੋਟਲਾ, ਚੋਬਰ ਸਿੰਘ ਕੁੰਭ, ਗੁਰਪ੍ਰੀਤ ਸਿੰਘ ਨੰਬਰਦਾਰ ਕਾਹਨਪੁਰਾ, ਪ੍ਰੀਤਮ ਸਿੰਘ ਤੂਰਾਂ ਤੇ ਗੁਰਮੇਲ ਸਿੰਘ ਮਾਜਰੀ ਮਿਸਰੀ ਪ੍ਰਮੁੱਖ ਹਨ।