ਵਿੱਦਿਆ ਰਤਨ ਗਰੁੱਪ ’ਚ ਆਂਗਨਵਾੜੀ ਟ੍ਰੇਨਿੰਗ ਕਰਵਾਈ
ਵਿੱਦਿਆ ਰਤਨ ਗਰੁੱਪ ’ਚ ਆਂਗਣਵਾੜੀ ਟ੍ਰੇਨਿੰਗ ਆਯੋਜਿਤ
Publish Date: Sun, 03 May 2026 03:41 PM (IST)
Updated Date: Mon, 04 May 2026 04:02 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲਹਿਰਾਗਾਗਾ ਬਲਾਕ ਅਧੀਨ ਆਂਗਨਵਾੜੀ ਵਰਕਰਾਂ ਲਈ “ਮਾਵਾਂ ਧੀਆਂ ਸਤਿਕਾਰ ਸਕੀਮ” ਤਹਿਤ ਇਕ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਵਿੱਦਿਆ ਰਤਨ ਗਰੁੱਪ ਆਫ ਕਾਲਜ ਦੇ ਕੈਂਪਸ ਵਿਚ ਕਰਵਾਈ ਗਈ। ਇਸ ਵਿਚ ਡੇਢ ਸੌ ਆਂਗਨਵਾੜੀ ਵਰਕਰਾਂ ਨੇ ਭਾਗ ਲਿਆ। ਇਹ ਟ੍ਰੇਨਿੰਗ ਲਹਿਰਾ ਬਲਾਕ ਦੇ ਸੁਪਰਵਾਈਜ਼ਰਾਂ ਵੱਲੋਂ ਪ੍ਰਦਾਨ ਕੀਤੀ ਗਈ, ਜਿਨ੍ਹਾਂ ਵਿੱਚ ਗੋਲੋ ਕੌਰ, ਸੁਖਵਿੰਦਰ ਕੌਰ ਤੇ ਪਰਮਿੰਦਰ ਪਾਲ ਕੌਰ ਸ਼ਾਮਲ ਸਨ। ਉਨ੍ਹਾਂ ਨੇ ਵਰਕਰਾਂ ਨੂੰ ਮਾਵਾਂ ਧੀਆਂ ਸਤਿਕਾਰ ਸਕੀਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਸਕੀਮ ਦੇ ਤਹਿਤ ਭਰੇ ਜਾਣ ਵਾਲੇ ਫਾਰਮਾਂ ਦੀ ਸਹੀ ਪ੍ਰਕਿਰਿਆ ਬਾਰੇ ਸਮਝਾਇਆ। ਟ੍ਰੇਨਿੰਗ ਨੂੰ ਤਿੰਨ ਬੈਚਾਂ ਵਿਚ ਆਯੋਜਿਤ ਕੀਤਾ ਗਿਆ, ਜਿਨ੍ਹਾਂ ਵਿਚ ਕਰਮਵਾਰ 50, 50 ਅਤੇ 45 ਵਰਕਰ ਸ਼ਾਮਲ ਸਨ। ਇਸ ਦੌਰਾਨ ਵਰਕਰਾਂ ਨੂੰ ਪ੍ਰਯੋਗਿਕ ਤਰੀਕੇ ਨਾਲ ਸਿਖਲਾਈ ਦਿੱਤੀ ਗਈ ਤਾਂ ਜੋ ਉਹ ਆਪਣੀ ਡਿਊਟੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਣ। ਕੈਂਪ ’ਚ ਭਾਗ ਲੈਣ ਵਾਲੀਆਂ ਵਾਲੀਆਂ ਆਂਗਨਵਾੜੀ ਵਰਕਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।