ਅਮਲੋਹ ਦੀ 25 ਮਾਰਚ ਦੀ ਰੈਲੀ ਇਕੱਠ ਇਤਿਹਾਸਕ ਹੋਵੇਗੀ : ਪਨਾਗ
ਅਮਲੋਹ ਦੀ 25 ਮਾਰਚ ਦੀ ਰੈਲੀ ਇਕੱਠ ਇਤਿਹਾਸਿਕ ਹੋਵੇਗੀ : ਪਨਾਗ, ਕੌਂਸਲ
Publish Date: Tue, 17 Mar 2026 04:58 PM (IST)
Updated Date: Tue, 17 Mar 2026 05:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ 25 ਮਾਰਚ ਨੂੰ ਅਨਾਜ ਮੰਡੀ ਅਮਲੋਹ ਵਿਖੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਨੂੰ ਐੱਸਓਆਈ ਦੀ ਸਮੁੱਚੀ ਟੀਮ ਇਕੱਠ ਪੱਖੋਂ ਇਤਿਹਾਸਕ ਬਣਾਏਗੀ। ਇਸ ਸਬੰਧ ’ਚ ਹਲਕਾ ਅਮਲੋਹ ਅੰਦਰ ਯੂਥ ਨੌਜਵਾਨਾਂ ਨੂੰ ਰੈਲੀ ਸਬੰਧੀ ਲਾਮਬੰਦ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਤੇਜ਼਼ ਕੀਤਾ ਗਿਆ ਹੈ। ਇਹ ਪ੍ਰਗਟਾਵਾ ਐੱਸਓਆਈ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਗੁਰਕੀਰਤ ਸਿੰਘ ਪਨਾਗ ਤੇ ਹਲਕਾ ਅਮਲੋਹ ਦੇ ਪ੍ਰਧਾਨ ਪ੍ਰਿੰਸ ਕੌਂਸਲ ਭੱਦਲਥੂਹਾ ਨੇ ਪਾਰਟੀ ਦਫਤਰ ਅਮਲੋਹ ਵਿਖੇ ਐੱਸਓਆਈ ਦੇ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਕੀਤਾ। ਗੁਰਕੀਰਤ ਪਨਾਗ ਨੇ ਕਿਹਾ ਕਿ ਜਿੱਥੇ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਪਿੰਡ ਪਿੰਡ ਤੇ ਸ਼ਹਿਰਾਂ ਦੇ ਵਾਰਡਾਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਯੂਥ ਨੌਜਵਾਨਾਂ ਨੂੰ ਰੈਲੀ ਵਿਚ ਵੱਡੀ ਗਿਣਤੀ ਸਾਮਿਲ ਹੋਣ ਲਈ ਹਲਕੇ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਯੂਥ ਮੀਟਿੰਗਾਂ ਵਿਚ ਹੋ ਰਹੇ ਵੱਡੇ ਇਕੱਠ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 25 ਮਾਰਚ ਦੀ ਅਮਲੋਹ ਰੈਲੀ ਇਕੱਠ ਪੱਖੋਂ ਇਤਿਹਾਸ ਰਚੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਨੂੰ ਲੈ ਕਿ ਹਰ ਪਿੰਡ ਤੇ ਵਾਰਡ ਵਿਚ ਖੁੰਢ ਚਰਚਾ ਚੱਲ ਰਹੀ ਹੈ ਕਿ 25 ਨੂੰ ਇਸ ਰੈਲੀ ਵਿਚ ਹਲਕੇ ਦਾ ਬੱਚਾ ਬੱਚਾ ਸ਼ਾਮਲ ਹੋ ਕਿ ਜਿੱਥੇ ਪਾਰਟੀ ਨੂੰ ਮਜ਼ਬੂਤ ਕਰੇਗਾ। ਉੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਥ ਵੀ ਮਜ਼ਬੂਤ ਕੀਤੇ ਜਾਣਗੇ। ਅੱਜ ਦੀ ਇਸ ਮੀਟਿੰਗ ਵਿਚ ਜਥੇਦਾਰ ਹਰਬੰਸ ਸਿੰਘ ਬਡਾਲੀ, ਅੰਗਰੇਜ਼ ਸਿੰਘ ਲਾਡਪੁਰ, ਧਰੁਵ ਮੰਡੀ, ਬਰਿੰਦਰ ਸਿੰਘ ਮੰਡੀ, ਗੁਰਵਿੰਦਰ ਸਿੰਘ ਲਾਡਪੁਰ, ਹਰਮਨਵੀਰ ਸਿੰਘ ਹੈਬਤਪੁਰ, ਰਾਹੁਲ ਸੰਗਰ, ਲਵੀ ਟਿੱਬੀ, ਨਿਖਿਲ ਗਿੱਲ, ਅੰਮ੍ਰਤਪਾਲ ਸਿੰਘ ਬੱਡਗੁੱਜਰਾ, ਰੋਹਿਤ ਮੰਡੀ, ਅਮਰਿੰਦਰ ਸਿੰਘ, ਵਿਸ਼ਾਲ ਸਿੰਘ ਭਰਪੂਰਗੜ, ਲਵੀ ਕਪੂਰਗੜ੍ਹ, ਆਦਿ ਮੌਜੂਦ ਸਨ।