ਚੈੱਕ ਬਾਊਂਸ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
ਚੈੱਕ ਬਾਊਂਸ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
Publish Date: Tue, 14 Apr 2026 06:23 PM (IST)
Updated Date: Tue, 14 Apr 2026 06:27 PM (IST)
ਫ਼ੋਟੋ ਫ਼ਾਈਲ : ਗ੍ਰਿਫ਼ਤਾਰ ਮੁਲਜ਼ਮ ਪੀਓ ਸੈੱਲ ਦੀ ਟੀਮ ਨਾਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਜ਼ਿਲ੍ਹਾ ਪੁਲਿਸ ਦੇ ਪੀੳ ਸੈੱਲ ਨੇ ਚੈਕ ਬਾਊਂਸ ਮਾਮਲੇ ਦੇ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈੱਲ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਮਨਦੀਪ ਸਿੰਘ ਵਾਸੀ ਬਸੀ ਪਠਾਣਾਂ ਨੇ 5 ਲੱਖ 50 ਹਜ਼ਾਰ ਰੁਪਏ ਸੰਬੰਧੀ ਚੈੱਕ ਬਾਊਂਸ ਹੋਣ ’ਤੇ ਅਦਾਲਤ ਕੋਲ ਅਰਜੁਨ ਗੁਪਤਾ ਵਾਸੀ ਵਰਿੰਦਾਵਨ (ਯੂਪੀ) ਹਾਲ ਵਾਸੀ ਬਸੀ ਪਠਾਣਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਵਿਚ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ 26 ਫਰਵਰੀਨੂੰ ਅਰਜੁਨ ਗੁਪਤਾ ਨੂੰ ਭਗੌੜਾ ਐਲਾਨਿਆ ਗਿਆ ਸੀ। ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੀਓ ਸੈੱਲ ਦੀ ਟੀਮ ਵੱਲੋਂ ਭਗੌੜੇ ਮੁਲਜ਼ਮ ਅਰਜੁਨ ਗੁਪਤਾ ਨੂੰ ਗ੍ਰਿਫ਼ਤਾਰ ਕਰਕੇ ਬਸੀ ਪਠਾਣਾਂ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।