ਚੇਅਰਮੈਨ ਥਿੰਦ ਨੂੰ ਵੈੱਲਫੇਅਰ ਬੋਰਡ ਬਣਾਉਣ ਲਈ ਦਿੱਤਾ ਮੰਗ ਪੱਤਰ
ਪੱਛੜੀਆਂ ਸ੍ਰੇਣੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਵੈੱਲਫੇਅਰ ਬੋਰਡ ਬਣਾਉਣ ਲਈ ਦਿੱਤਾ ਮੰਗ ਪੱਤਰ...
Publish Date: Sat, 16 May 2026 04:49 PM (IST)
Updated Date: Sat, 16 May 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨੂਨਗਰ ਸਮਾਜ ਪੰਜਾਬ ਦਾ ਭਲਾਈ ਵੈੱਲਫੇਅਰ ਬੋਰਡ ਬਣਾਉਣ ਲਈ ਗੁਰਮੀਤ ਸਿੰਘ ਥਿੰਦ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ’ਤੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਨੂਨਗਰ ਸਮਾਜ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਅੱਗੇ ਰਹਿਣ ਵਾਲੀ ਜਾਤੀ ਨੂਨਗਰ ਸਮਾਜ ਪੰਜਾਬ ਦੀ ਆਰਥਿਕ, ਸਮਾਜਿਕ, ਰਾਜਨੀਤਿਕ ਤੇ ਵਿਦਿਅਕ,ਵਿਕਾਸ ਹਾਲਤ ਅੱਜ ਵੀ ਬਹੁਤ ਖਰਾਬ ਹੈ ਜਦੋਂ ਕਿ ਭਾਰਤ ਦੇਸ਼ ਆਜ਼ਾਦ ਹੋਏ, ਨੂੰ 78 ਸਾਲ ਹੋ ਚੁੱਕੇ ਹਨ। ਇਸ ਲਈ ਨੂਨਗਰ ਜਾਤੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਜਾਵੇ। ਚੇਅਰਮੈਨ ਗੁਰਮੀਤ ਸਿੰਘ ਥਿੰਦ ਨੇ ਵਿਸ਼ਵਾਸ ਦਵਾਇਆ ਕਿ ਉਹ ਇਸ ਵੱਲ ਵਿਸੇਸ਼ ਧਿਆਨ ਦੇਣਗੇ, ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੈੱਲਫੇਅਰ ਬੋਰਡ ਬਣਾਉਣ ਲਈ ਗੱਲਬਾਤ ਕਰਨਗੇ।ਇਸ ਮੌਕੇ ਗੁਰਮੀਤ ਸਿੰਘ ਥਿੰਦ ਚੇਅਰਮੈਨ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਪੰਜਾਬ,ਨੂਨਗਰ ਸਮਾਜ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਮੇਜਰ ਸਿੰਘ ਅਸਲਮਡਾਰ ਚਿੜਵੀ ਮੋਹਾਲੀ,ਜਸਵਿੰਦਰ ਸਿੰਘ ਬਿਸਨਗੜ ਪਟਿਆਲਾ,ਹਰਵਿੰਦਰ ਸਿੰਘ ਬਠਿੰਡਾ,ਅਤੇ ਨਿਰਮਲ ਕੌਰ ਜੇਤੇਵਾੜੀਆ ਪਟਿਆਲਾ ਆਦਿ ਹਾਜ਼ਰ ਸਨ।