ਅਮਨਦੀਪ ਸਿੰਘ ਪਿੰਡ ਇਕਾਈ ਦੇ ਪ੍ਰਧਾਨ ਚੁਣੇ
ਅਮਨਦੀਪ ਸਿੰਘ ਨੂੰ ਪਿੰਡ ਇਕਾਈ ਦਾ ਪ੍ਰਧਾਨ ਚੁਣਿਆ
Publish Date: Mon, 11 May 2026 04:40 PM (IST)
Updated Date: Tue, 12 May 2026 04:03 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਦਿੜ੍ਹਬਾ ਬਲਾਕ ਦੀ ਪਿੰਡ ਇਕਾਈ ਰਤਨਗੜ੍ਹ ਸਿੰਧੜਾਂ ਪਿੰਡ ਇਕਾਈ ਦੀ ਚੋਣ ਦਰਬਾਰਾ ਸਿੰਘ ਖੇਤਲਾ,ਰਣਵੀਰ ਸਿੰਘ ਬਘਰੌਲ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇਸਰਬਸੰਮਤੀ ਨਾਲ ਕੀਤੀ ਗਈ। ਇਕਾਈ ਦੀ ਚੋਣ ਕਰਵਾਉਣ ਲਈ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਅਤੇ ਗੁਰਮੇਲ ਸਿੰਘ ਕੈਂਪਰ ਵਿਸ਼ੇਸ਼ ਤੌਰ ਤੇ ਪਹੁੰਚੇ। ਪਿੰਡ ਇਕਾਈ ਦੀ ਸਰਬਸੰਮਤੀ ਨਾਲ ਚੋਣ ਵਿੱਚ ਪ੍ਰਧਾਨ ਅਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ, ਮੀਤ ਪ੍ਰਧਾਨ ਸੁਖਪਾਲ ਸਿੰਘ, ਖਜ਼ਾਨਚੀ ਪਰਮਜੀਤ ਸਿੰਘ, ਜਰਨਲ ਸਕੱਤਰ ਸਰਬਾ ਸਿੰਘ, ਸਹਾਇਕ ਸਕੱਤਰ ਬੁੱਧ ਸਿੰਘ ਸਿੰਦੜਾਂ, ਸਕੱਤਰ ਪਰਮਜੀਤ ਸਿੰਘ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਅਤੇ ਪਰਵਿੰਦਰ ਸਿੰਘ,ਪ੍ਰਚਾਰ ਸਕੱਤਰ ਮਹਿੰਦਰ ਸਿੰਘ, ਸੰਗਠਨ ਸਕੱਤਰ ਬਲਜਿੰਦਰ ਸਿੰਘ, ਮੁੱਖ ਸਲਾਹਕਾਰ ਦਰਸ਼ਨ ਸਿੰਘ, ਸਲਾਹਕਾਰ ਅਮਰੀਕ ਸਿੰਘ, ਸਹਾਇਕ ਖਜਾਨਚੀ ਬਲਵਿੰਦਰ ਸਿੰਘ, ਸੁੱਖਪਾਲ ਸਿੰਘ ਸਨ। ਕਮੇਟੀ ਦੀ ਚੋਣ ਕਰਵਾਉਣ ਲਈ ਬਲਾਕ ਆਗੂ ਸਤਿਨਾਮ ਸਿੰਘ ਸ਼ੀਨਾ ਗੁੱਜਰਾਂ ,ਦਰਬਾਰਾ ਸਿੰਘ ਖੇਤਲਾ, ਰਣਵੀਰ ਸਿੰਘ ਬਘਰੌਲ, ਬੁੱਧ ਸਿੰਘ ਸਿੰਦੜਾ ਆਦਿ ਹਾਜ਼ਰ ਸਨ।