ਜੋਨ ਮਸੀਹ ਬਣੇ ਅਕਾਲੀ ਦਲ ਐੱਸਸੀ ਵਿੰਗ ਵਾਰਡ ਨੰ. 56 ਦੇ ਪ੍ਰਧਾਨ
ਜੋਨ ਮਸੀਹ ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਵਾਰਡ ਨੰਬਰ 56 ਪ੍ਰਧਾਨ ਨਿਯੁਕਤ
Publish Date: Mon, 27 Apr 2026 05:54 PM (IST)
Updated Date: Mon, 27 Apr 2026 05:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜਬੂਤ ਕਰਨ ਲਈ ਲਗਾਤਾਰ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਤੇ ਪਾਰਟੀ ਦੇ ਐੱਸਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਖਾਲਸਾ ਦੀ ਅਗਵਾਈ ਵਿਚ ਬੈਂਕ ਕਾਲੋਨੀ ਵਿਖੇ ਮੀਟਿੰਗ ਦੌਰਾਨ ਜੋਨ ਮਸੀਹ ਦੀ ਵਾਰਡ ਨੰਬਰ 56 ਤੋਂ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਮਾਜਰੀ, ਅਕਾਲੀ ਦਲ ਬੀਸੀ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਬਡੂੰਗਰ, ਸੀਨੀਅਰ ਆਗੂ ਸੁਮਿਲ ਕੁਰੈਸੀ ਵੱਲੋਂ ਵੀ ਮੀਟਿੰਗ ਵਿਚ ਸ਼ਹਿਰ ਅੰਦਰ ਅਕਾਲੀ ਦਲ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਅਕਾਲੀ ਦਲ ਦੇ ਹਲਕਾ ਪ੍ਰਧਾਨ ਅਮਰਿੰਦਰ ਸਿੰਘ ਬਜਾਜ ਤੇ ਪਾਰਟੀ ਦੇ ਐੱਸਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਖਾਲਸਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜ਼ ਨਿਕਲ ਚੁੱਕਿਆ ਹੈ। ਆਪ ਦੀ ਮੌਜੂਦਾ ਸਰਕਾਰ ਹਰ ਫਰੰਟ ਤੋਂ ਫੇਲ੍ਹ ਸਾਬਤ ਹੋਈ ਹੈ ਜਿਸ ਨੂੰ ਚਲਦਾ ਕਰਨ ਲਈ ਅਕਾਲੀ ਦਲ ਨਾਲ ਬਹੁ—ਗਿਣਤੀ ਵਿਚ ਲੋਕ ਦਿਨ ਪ੍ਰਤੀ ਦਿਨ ਜੁੜ ਰਹੇ ਹਨ। ਇਸ ਮੌਕੇ ਰਾਜ ਕੁਮਾਰ ਠਾਕੁਰ, ਵਿੱਕੀ, ਗੁੱਡੂ ਸ਼ਰੀਫ, ਗੀਤਾ, ਪੁਜਾ ਸ਼ਰਮਾ, ਕਿਰਤੀ, ਲੱਕੀ, ਮਾਧੁਰੀ ਸਟੀਫਨ, ਸਰਬਜੀਤ ਸਿੰਘ, ਪਰਮਜੀਤ ਕੌਰ ਆਦਿ ਅਕਾਲੀ ਸਮਰਥਕ ਹਾਜ਼ਰ ਸਨ।