ਚਨਾਰਥਲ ਤੇ ਰਿਆ ਨੇ ਪੱਤਰਕਾਰਾਂ ਨਾਲ ਕੀਤਾ ਦੁੱਖ ਸਾਂਝਾ
ਅਕਾਲੀ ਆਗੂ ਚਨਾਰਥਲ ਤੇ ਮੈਂਬਰ ਸ਼੍ਰੋੋਮਣੀ ਕਮੇਟੀ ਰਿਆ ਨੇ ਪੱਤਰਕਾਰਾਂ ਨਾਲ ਕੀਤਾ ਦੁੱਖ ਸਾਂਝਾ
Publish Date: Sat, 18 Apr 2026 06:38 PM (IST)
Updated Date: Sun, 19 Apr 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪਿਛਲੇ ਦਿਨੀ ਪੱਤਰਕਾਰ ਮਨਪ੍ਰੀਤ ਸਿੰਘ ਦੇ ਦਾਦੀ ਜੀ ਤੇ ਜਸਵੰਤ ਸਿੰਘ ਪੱਤਰਕਾਰ ਦੇ ਮਾਤਾ ਅਮਰ ਕੌਰ ਅਕਾਲ ਚਲਾਣਾ ਕਰ ਗਏ ਸਨ ਦੇ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਸ਼ਰਨਜੀਤ ਸਿੰਘ ਚਨਾਰਥਲ, ਜਥੇ. ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਤੇ ਸੀਨੀਅਰ ਅਕਾਲੀ ਲੀਡਰ ਮਾਸਟਰ ਸਤਵੰਤ ਸਿੰਘ ਨੇ ਪਰਿਵਾਰ ਨਾਲ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਮਾਤਾ ਦੇ ਚਲਾਣੇ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਗਹਿਰੇ ਦੁੱਖ ’ਚ ਸ਼ਰੀਕ ਹੋਣ ਵਾਲਿਆਂ ’ਚ ਰੁਪਿੰਦਰ ਸਿੰਘ ਹੈਪੀ ਵਿਧਾਇਕ ਬੱਸੀ ਪਠਾਣਾ, ਨਿਰਮਲ ਸਿੰਘ ਐੱਸਐੱਸ ਚੇਅਰਮੈਨ, ਮਹਿੰਦਰ ਸਿੰਘ ਮੋਰਿੰਡਾ, ਮੈਨੇਜਰ ਨਵਜੋਤ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਮਰਇੰਦਰ ਸਿੰਘ ਲਿਬੜਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਜਸਵਿੰਦਰ ਸਿੰਘ ਗਰੇਵਾਲ, ਰਾਜਬੀਰ ਸਿੰਘ ਗ੍ਰੇਵਾਲ, ਜੈਕਿਸ਼ਨ ਕਸ਼ਿਅਪ, ਭੁਪਿੰਦਰ ਸਿੰਘ ਕੈਨੇਡਾ, ਐੱਸਡੀਓ ਦੇਵਿੰਦਰ ਸਿੰਘ, ਪ੍ਰਧਾਨ ਬੂਟਾ ਸਿੰਘ, ਕੁਲਵੰਤ ਸਿੰਘ ਢਿੱਲੋਂ, ਸੁਨੀਲ ਪੁਰੀ, ਗੁਰਮੁੱਖ ਸਿੰਘ ਕਾਲੇਵਾਲ, ਪਰਮਜੀਤ ਸਿੰਘ ਹਰੀਪੁਰ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ ਹੈ। ਮਾਤਾ ਨਮਿੱਤ ਭੋਗ 21 ਅਪ੍ਰੈਲ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਭਾਈ ਜੀਵਨ ਸਿੰਘ ਬਾੜਾ ਸਰਹਿੰਦ ਵਿਖੇ ਪਵੇਗਾ।