ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਬਣੇਗੀ ਸਰਕਾਰ : ਭੁੱਟਾ
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਬਣੇਗੀ ਸਰਕਾਰ : ਭੁੱਟਾ
Publish Date: Sat, 14 Feb 2026 05:20 PM (IST)
Updated Date: Sat, 14 Feb 2026 05:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪਿੰਡ ਛਲੇੜੀ ਕਲਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਗਰ ਸਰਹਿੰਦ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਵਨਿਯੁਕਤ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦਾ ਜ਼ੋਰਦਾਰ ਸਵਾਗਤ ਕੀਤਾ। ਲੋਕਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਬਲਜੀਤ ਸਿੰਘ ਭੁੱਟਾ ਨੇ ਲੋਕਾਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਧ ਲੋੜ ਹੈ। ਬਾਹਰੋਂ ਆ ਕੇ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਇਤਿਹਾਸ ਗਵਾਹ ਹੈ ਕਿ ਹਰ ਮੁਸ਼ਕਲ ਵੇਲੇ ਅਕਾਲੀ ਦਲ ਨੇ ਮੋਹਰੀ ਹੋ ਕੇ ਮੋਰਚੇ ਲਗਾਏ ਹਨ। ਅੱਜ ਵੀ ਪੰਜਾਬ ਨੂੰ ਬਾਹਰਲੇ ਧਾੜਵੀਆਂ ਤੋਂ ਬਚਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਪ ਨੇ ਸੂਬੇ ਦੇ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਇਸ ਦਾ ਜਵਾਬ 2027 ਦੀਆਂ ਚੋਣਾਂ ਵਿੱਚ ਮਿਲੇਗਾ। ਅੱਜ ਪੰਜਾਬ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ, ਲੋਕ ਬੇਝਿਜਕ ਇੱਕ-ਦੂਜੇ ਨੂੰ ਗੋਲੀਆਂ ਮਾਰ ਰਹੇ ਹਨ ਅਤੇ ਅਮਨ-ਸ਼ਾਂਤੀ ਦਾ ਮਾਹੌਲ ਖਤਮ ਹੋ ਚੁੱਕਾ ਹੈ। ਆਪ ਆਗੂ ਸਿਰਫ਼ ਦਿੱਲੀ ਵਾਲਿਆਂ ਦੀ ਚਮਚਾਗਿਰੀ ਕਰ ਰਹੇ ਹਨ। ਭੁੱਟਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੋਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰੋ, ਪਿੰਡਾਂ-ਸ਼ਹਿਰਾਂ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਾਗਰੂਕਤਾ ਫੈਲਾਓ ਅਤੇ ਬਾਹਰਲੇ ਲੁਟੇਰਿਆਂ ਨੂੰ ਅਸਲੀ ਥਾਂ ਦਿਖਾਓ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪੱਕਾ ਮਨ ਬਣਾ ਲਿਆ ਹੈ ਅਤੇ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਹੋਣ ਵਾਲੀ ਪੰਜਾਬ ਬਚਾਓ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਪਾਰਟੀ ਨੂੰ ਮਜਬੂਤ ਕੀਤਾ ਜਾਵੇ। ਇਸ ਮੌਕੇ ਮਾਸਟਰ ਰਤਨ ਸਿੰਘ, ਨਿਰਭੈ ਸਿੰਘ ਸਾਬਕਾ ਮੈਨੇਜਰ, ਸੁਖਦੇਵ ਸਿੰਘ ਜਨਾਗਲ ਸੇਵਾਮੁਕਤ ਜੱਜ, ਕਰਨੈਲ ਸਿੰਘ ਪਲਵਿੰਦਰ ਸਿੰਘ ਚੀਮਾ, ਚਰਨਜੀਤ ਸਿੰਘ ਛਲੇੜੀ ਕਲਾਂ, ਰਣਧੀਰ ਸਿੰਘ ਛਲੇੜੀ ਖ਼ੁਰਦ, ਧਰਮਿੰਦਰ ਸਿੰਘ ਸਾਬਕਾ ਪ੍ਰਿੰਸੀਪਲ, ਲਾਲ ਸਿੰਘ, ਕੁਲਵੀਰ ਸਿੰਘ ਖਵਾਜਾ ਪੀਰ ਕਾਲੋਨੀ, ਸੁਖਵਿੰਦਰ ਸਿੰਘ ਸੈਣੀ ਸਭਾ ਪ੍ਰਧਾਨ, ਸੱਜਣ ਸਿੰਘ ਖੇੜਾ, ਗੁਰਪਿੰਦਰ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਬਲਜਿੰਦਰ ਸਿੰਘ ਐਕਸ ਜੇਈ, ਗਿਆਨ ਸਿੰਘ, ਰਵਿੰਦਰ ਸਿੰਘ ਹੈਪੀ, ਅਰਵਿੰਦਰ ਸਿੰਘ ਨਾਗਰਾ, ਹਰਪ੍ਰੀਤ ਸਿੰਘ ਸਰਹਿੰਦ ਅਤੇ ਛਲੇੜੀ ਕਲਾ ਤੋਂ ਚਰਨਜੀਤ ਸਿੰਘ ਛਲੇੜੀ, ਬਲਵਿੰਦਰ ਸਿੰਘ, ਅਮਰੀਕ ਸਿੰਘ, ਸਿੰਪੀ ਮੈਂਬਰ, ਰਵੀ, ਰਸ਼ਪਾਲ ਸਿੰਘ, ਬਾਵਾ ਸਿੰਘ, ਸੰਦੀਪ ਸਿੰਘ, ਕਰਮਜੀਤ ਸਿੰਘ ਫੌਜੀ, ਅਮਨਦੀਪ ਸਿੰਘ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ, ਕਰਮਜੀਤ ਸਿੰਘ, ਜਰਨੈਲ ਸਿੰਘ, ਲਾਲੀ ਆਦਿ ਮੌਜੂਦ ਸਨ।