ਅਕਾਲੀ ਦਲ ਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਲਾਇਆ ਧਰਨਾ
ਅਕਾਲੀ ਦਲ ਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਲਾਇਆ ਧਰਨਾ
Publish Date: Thu, 30 Apr 2026 05:59 PM (IST)
Updated Date: Thu, 30 Apr 2026 06:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਕੱਟਾਂ ਦੇ ਵਿਰੋਧ ਵਿਚ ਬਸੀ ਪਠਾਣਾਂ ਵਿਖੇ ਬਿਜਲੀ ਗ੍ਰਿੱਡ ਦੇ ਬਾਹਰ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ| ਹਲਕਾ ਇੰਚਾਰਜ ਦਰਬਾਰਾ ਗੁਰੂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ’ਤੇ ਇਹ ਧਰਨਾ ਲਗਾਇਆ ਗਿਆ ਹੈ, ਤਾਂ ਜੋ ਕੁੰਭਕਰਨੀ ਨੀਂਦ ’ਚ ਸੁੱਤੀ ਆਪ ਸਰਕਾਰ ਨੂੰ ਜਗਾ ਕੇ ਲੋਕਾਂ ਨੂੰ ਕੱਟਾਂ ਤੋਂ ਰਾਹਤ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਹਿਰੂਮ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲਸ ਕੀਤਾ ਸੀ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬਿਜਲੀ ਦੇਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਲੋਕ ਚੈਣ ਦੀ ਨੀਂਦ ਲੈਂਦੇ। ਗੁਰੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਹ ਸਰਕਾਰ ਹਰ ਫ਼ਰੰਟ ਤੇ ਫੇਲ ਰਹੀ ਹੈ ਉਨ੍ਹਾਂ ਵਰਕਰਾਂ ਨੂੰ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ] ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚੁਨਾਰਥਲ, ਜਥੇਦਾਰ ਪਰਦੀਪ ਸਿੰਘ ਕਲੌੜ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਅਮਨਪਾਲ ਸਿੰਘ ਨਾਨਹੇੜੀ, ਯੂਥ ਹਲਕਾ ਪ੍ਰਧਾਨ ਬੁਲਜਿੰਦਰ ਸਿੰਘ ਭੁੱਚੀ ਸਾਬਕਾ ਸਰਪੰਚ, ਯੁਗਵਿੰਦਰ ਸਿੰਘ ਧਾਲੀਵਾਲ, ਸਤਨਾਮ ਸਿੰਘ ਕਾਲੇ ਮਾਜਰਾ, ਮਲਕੀਤ ਸਿੰਘ ਮਠਾੜੂ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਡਾਕਟਰ ਜਗਦੀਪ ਸਿੰਘ ਰਾਣਾ, ਬਲਵੀਰ ਸਿੰਘ ਮੈੜਾਂ ਸਾਬਕਾ ਸਰਪੰਚ, ਮਨਦੀਪ ਸਿੰਘ ਕਿੱਕੀ, ਪਰਵਿੰਦਰ ਸਿੰਘ ਸੋਮਲ, ਦਵਿੰਦਰ ਸਿੰਘ ਮਾਜਰੀ, ਸਵਰਨ ਸਿੰਘ ਮੁਸਤਫਾਵਾਦ, ਕੁਲਵਿੰਦਰ ਸਿੰਘ, ਬਿਲਾਸਪੁਰ, ਬਹਾਦਰ ਸਿੰਘ ਦੇਦੜਾਂ, ਨਾਲ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।