ਫ਼ੋਟੋ ਫ਼ਾਈਲ : 1 -ਹਲਕਾ ਅਮਲੋਹ ਦੇ ਅਕਾਲੀ ਵਰਕਰਾਂ ਤੇ ਆਗੂਆਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਬਿਜਲੀ ਕੱਟਾ ਨੂੰ ਲੈਕੇ ਐੱਸਡੀਐੱਮ ਦਫ਼ਤਰ ਅਮਲੋਹ ਅੱਗੇ ਲਗਾਏ ਗਏ ਧਰਨੇ ਦਾ ਦ੍ਰਿਸ਼। ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ’ਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਅਮਲੋਹ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕੋਰ ਕਮੇਟੀ ਮੈਂਬਰ ਤੇ ਹਲਕਾ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਅਮਲੋਹ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੌਰਾਨ ਅਕਾਲੀ ਵਰਕਰਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਪਿੱਟ-ਸਿਆਪਾ ਵੀ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਸਰਕਾਰ ਨੇ ਬਿਜਲੀ ਕੱਟ ਬੰਦ ਕਰਕੇ ਸਪਲਾਈ ’ਚ ਸੁਧਾਰ ਨਾ ਕੀਤਾ ਤਾਂ ਉਹ ਹਲਕੇ ਦੇ ਕਿਸਾਨਾਂ, ਉਦਯੋਗਪਤੀਆਂ, ਵਪਾਰੀਆਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਹਰ ਰੋਜ਼ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਅਮਲੋਹ ਦੀ ਤਰੱਕੀ ਲਈ 2027 ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਗਠਨ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਹੋ ਸਕੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਇੰਡਸਟਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਭੂਸ਼ਨ ਟੋਨੀ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਜਸਵੰਤ ਸਿੰਘ ਬਾਜਵਾ, ਕਰਮਜੀਤ ਸਿੰਘ ਭਗੜਾਣਾ, ਜਰਨੈਲ ਸਿੰਘ ਮਾਜਰੀ, ਹਰਬੰਸ ਸਿੰਘ ਬਡਾਲੀ ਅਤੇ ਬਲਜਿੰਦਰ ਸਿੰਘ ਸੇਖੋਂ ਨੇ ਵੀ ਆਪਣੇ ਵਿਚਾਰ ਰੱਖੇ। ਵੱਖ-ਵੱਖ ਬੁਲਾਰਿਆਂ ਨੇ ਆਪ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਪਾਰਟੀ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਧਰਨੇ ਵਿਚ ਸੀਨੀਅਰ ਆਗੂ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਸੋਮਨਾਥ ਅਜਨਾਲੀ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਡਾ. ਜਸਵੰਤ ਸਿੰਘ ਅਲਾਦਾਦਪੁਰ, ਦਿਲਮਨਪ੍ਰੀਤ ਸਿੰਘ ਰੁੜਕੀ, ਭਿੰਦਰ ਸਿੰਘ ਮੰਡੀ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਸੁਖਵਿੰਦਰ ਸਿੰਘ ਸੁੱਖੂ ਸਲਾਣਾ, ਕਰਮਜੀਤ ਸਿੰਘ ਮਹਿਮੂਦਪੁਰ, ਯਾਦਵਿੰਦਰ ਸਿੰਘ ਸਲਾਣਾ, ਗੁਰਬਖ਼ਸ਼ ਸਿੰਘ ਬੈਣਾ, ਪਾਲ ਸਿੰਘ ਖੁੰਮਣਾ, ਕੇਸਰ ਸਿੰਘ ਸਲਾਣਾ, ਸ਼ੇਰ ਸਿੰਘ ਮਹਿਮੂਦਪੁਰ, ਜਮਲਾ ਚੈਹਿਲਾ, ਗੁਰਮੀਤ ਸਿੰਘ ਰਾਮਗੜ, ਸੁਰਜੀਤ ਸਿੰਘ ਬਰੌਗਾ, ਪਰਮਿੰਦਰ ਸਿੰਘ ਨੀਟਾ ਸੰਧੂ, ਅਮਨ ਸਿੰਘ ਭੱਦਲਥੂਹਾ, ਅਮਰੀਕ ਸਿੰਘ ਮੇਜੀ, ਨਾਜ਼ਰ ਸਿੰਘ ਕਲਾਲਮਾਜਰਾ, ਜਸ਼ਨ ਸਿੰਘ ਸ਼ਾਹਪੁਰ, ਮੁਹੰਮਦ ਸਦੀਕ, ਅਜੀਤ ਸਿੰਘ ਡਡਹੇੜੀ, ਬੀਬੀ ਰਾਜਵਿੰਦਰ ਕੌਰ ਭਗਵਾਨਪੁਰਾ, ਸੰਤੋਖ ਸਿੰਘ ਖਨਿਆਣ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਮੀਤ ਸਿੰਘ ਖਾਲਸਾ, ਰਾਜੇਸ਼਼ ਕੁਮਾਰ ਸ਼ਾਹੀ, ਗੁਰਮੀਤ ਸਿੰਘ ਭੱਟੋ, ਅਮਰਜੀਤ ਸਿੰਘ ਲਾਡਪੁਰ, ਪ੍ਰਿੰਸ ਭੱਦਲਥੂਹਾ, ਜੌਨੀ ਭੱਦਲਥੂਹਾ, ਬੇਅੰਤ ਸਿੰਘ ਲਾਡਪੁਰ, ਸਵਰਨ ਸਿੰਘ ਬੱਡਗੁੱਜਰਾ, ਬਹਾਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਕੌਲਗੜ੍ਹ, ਜਤਿੰਦਰਬੀਰ ਸਿੰਘ ਬੈਣਾ, ਚਰਨਜੀਤ ਸਿੰਘ ਮਰਾਰੜੂ, ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਕੁਲਵਿੰਦਰ ਸਿੰਘ ਰੈਹਿਲ, ਹਰਮਨਬੀਰ ਸਿੰਘ ਹੈਬਤਪੁਰ, ਨਿਰਮਲ ਗਿਰ, ਸਹਿਜ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਭੱਦਲਥੂਹਾ, ਹਰਪਾਲ ਸਿੰਘ ਸਲਾਣਾ, ਗੁਰਪ੍ਰੀਤ ਸਿੰਘ ਨਰੈਣਗੜ, ਬਲਕਾਰ ਸਿੰਘ ਭੱਦਲਥੂਹਾ, ਅਰਮਾਨ ਖਾਨ, ਗੁਰਜੀਤ ਸਿੰਘ ਮੰਗਾ, ਗੁਰਚਰਨ ਸਿੰਘ ਫਤਹਿਗੜ੍ਹ ਨਿਊਆ, ਦਰਸ਼ਨ ਸਿੰਘ, ਕਰਨੈਲ ਸਿੰਘ, ਸੰਦੀਪ ਸਿੰਘ ਸਿਰਾਜਮਾਜਰਾ, ਅਮਰਿੰਦਰ ਸਿੰਘ, ਭਗਵਾਨ ਹੈਪੀ ਟਿੱਬੀ, ਬਿੱਟੂ ਕਪੂਰਗੜ, ਗੁਰਸੇਵਕ ਸਿੰਘ ਕੁੱਕੀ, ਕਰਨੈਲ ਸਿੰਘ ਤੂਰਾਂ, ਜਸਵਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਬੱਡਗੁੱਜਰਾ, ਬਚਿੱਤਰ ਸਿੰਘ ਰੁੜਕੀ, ਲਵਦੀਪ ਸਿੰਘ ਬੁੱਗਾ, ਕਰਮ ਸਿੰਘ ਘੁਟੀਡ, ਅਮੋਲਕ ਸਿੰਘ ਵਿਰਕ, ਹਰਸ਼ਦੀਪ ਸਿੰਘ ਕੁੰਜਾਰੀ, ਜਸਪਾਲ ਸਿੰਘ ਢਿੱਲੋਂ, ਸੁਖਬੀਰ ਸਿੰਘ ਡਡਹੇੜੀ, ਸਤਨਾਮ ਸਿੰਘ ਡਡਹੇੜੀ, ਗੁਰਵਿੰਦਰ ਸਿੰਘ ਸਲਾਣਾ, ਦਵਿੰਦਰ ਸਿੰਘ ਫਤਹਿਗੜ੍ਹ ਨਿਊਆ, ਗੁਰਕੀਰਤ ਸਿੰਘ ਪਨਾਗ, ਨਿਸ਼ਾਨ ਸਿੰਘ ਗੁਰਧਨਪੁਰ, ਡਾ. ਮਨਜੀਤ ਸਿੰਘ ਲੁਹਾਰਮਾਜਰਾ, ਰੇਸ਼ਮ ਸਿੰਘ ਵਿਰਕ, ਗੁਰਦੀਪ ਸਿੰਘ ਬੱਬੀ, ਮੋਹਣ ਸਿੰਘ ਧਰਮਗੜ੍ਹ, ਸੰਤੋਖ ਸਿੰਘ ਜੰਜੂਆ, ਡਾ. ਰੁਘਬੀਰ ਸਿੰਘ ਕੁੰਭੜਾ, ਜੰਗਵੀਰ ਸਿੰਘ, ਗਿਆਨ ਸਿੰਘ, ਸੱਜਣ ਸਿੰਘ, ਜਸਪਾਲ ਸਿੰਘ ਕੁੰਭ, ਚੋਬਰ ਸਿੰਘ ਕੁੰਭ, ਓਮਕਾਰ ਸਿੰਘ, ਸੇਵਾ ਸਿੰਘ ਤੂਰਾ, ਮੁਕੰਦ ਸਿੰਘ ਫੈਜੁੱਲਾਪੁਰ, ਲਖਵੀਰ ਸਿੰਘ, ਭਗਵਾਨ ਸਿੰਘ ਗੱਗੀ, ਗਿਆਨ ਸਿੰਘ ਬੈਣਾ, ਹਰਚੰਦ ਸਿੰਘ ਕਪੂਰਗੜ, ਦਸਵਿੰਦਰ ਸਿੰਘ ਰੋਡਾ, ਲਖਵੀਰ ਸਿੰਘ ਜੱਲੋਵਾਲ, ਬਲਵੀਰ ਸਿੰਘ ਸਾਬਕਾ ਸਰਪੰਚ, ਵਰਿੰਦਰ ਸਿੰਘ ਟਿੰਕੂ, ਸੋਨੀ ਜਲਾਲਪੁਰ, ਡਾ. ਬਲਵੀਰ ਸਿੰਘ ਡਡਹੇੜੀ, ਬਲਵੀਰ ਸਿੰਘ ਜੱਲੋਵਾਲ, ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਮੌਜੂਦ ਸਨ।