ਸਮੱਸਿਆਵਾਂ ਨੂੰ ਲੈ ਕੇ ਐੱਸਡੀਐੱਮ ਨਾਭਾ ਨੂੰ ਦਿੱਤਾ ਮੰਗ-ਪੱਤਰ
ਅਕਾਲੀ ਦਲ ਸੁਤੰਤਰ ਵੱਲੋਂ ਹਲਕਾ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਐਸਡੀਐਮ ਨਾਭਾ ਨੂੰ ਦਿੱਤਾ ਮੰਗ ਪੱਤਰ
Publish Date: Thu, 07 May 2026 05:52 PM (IST)
Updated Date: Fri, 08 May 2026 04:12 AM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਅਕਾਲੀ ਦਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਵੱਲੋ ਹਲਕੇ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਐੱਸਡੀਐੱਮ ਏਪੀਐੱਸ ਸੋਮਲ ਨਾਭਾ ਨੂੰ ਮੰਗ-ਪੱਤਰ ਦਿੱਤਾ ਗਿਆ। ਮੰਗ-ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਐਸਡੀਐਮ ਸਾਹਿਬ ਜੀ ਦੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਵਿੱਚ ਜੋ ਬਸਾਂ, ਆਟੋ ਜਾਂ ਹੋਰ ਵਹੀਕਲਾਂ ਰਾਹੀਂ ਬੱਚਿਆਂ ਦੀ ਢੋਆ ਢੁਆਈ ਕੀਤੀ ਜਾਂਦੀ ਹੈ ਛੁੱਟੀਆਂ ਦੇ ਦਿਨਾਂ ’ਚ ਇਨ੍ਹਾਂ ਦੀ ਮੁਕੰਮਲ ਤੌਰ ਤੇ ਠੀਕ ਕਰਵਾਏ ਜਾਣ ਤਾਂ ਕਿ ਰੋਜ਼ ਪੰਜਾਬ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ, ਉਨ੍ਹਾਂ ਕਿਹਾ ਕਿ ਹਰ ਪਰਿਵਾਰ ਵਿੱਚ ਇੱਕ ਜਾਂ ਦੋ ਬੱਚੇ ਹਨ, ਜਾਨਾਂ ਬਹੁਤ ਕੀਮਤੀ ਹਨ। ਇਹ ਵ੍ਹੀਕਲਾਂ ਵਾਲੀਆਂ ਦੇ ਨਾ ਵਰਦੀ, ਨਾ ਕੋਈ ਸ਼ੈਰਨ, ਨਾ ਕੋਈ ਇਸ਼ਾਰਾ ਚੱਲਦਾ, ਨਾ ਕੋਈ ਡਰਾਈਵਰਾਂ ਦਾ ਲਾਇਸੈਂਸ ਚੈੱਕ ਕਰਦਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ ਨਵੀਆਂ ਤੋਂ ਨਵੀਆਂ ਘਟਨਾਵਾਂ ਵਾਪਰਦੀਆਂ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਇਨ੍ਹਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਜਾ ਚਿੱਠੀਆਂ ਕੱਢੇ ਕੇ ਇਨ੍ਹਾਂ ਨੂੰ ਸੂਚਨਾ ਦੇਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ ਤਾਂ ਸਕੂਲ ਦੇ ਮਾਲਿਕ ਤੇ ਪ੍ਰਿੰਸੀਪਲ ਬਰਾਬਰ ਦੇ ਜਿੰਮੇਵਾਰ ਹੋਣਗੇ। ਸਹੋਲੀ ਨੇ ਕਿਹਾ ਕਿ ਪਿਛਲੇ ਮਹੀਨੇ ਵੀ ਅਕਾਲੀ ਦਲ ਸੁਤੰਤਰ ਵੱਲੋਂ ਐੱਸਡੀਐੱਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਹੜੇ ਕਿ ਆਪ ਮੁਹਾਰੇ ਟਿੱਪਰ ਢੋਆ-ਢੁਆਈ ਕਰਦੇ ਹਨ, ਉਨ੍ਹਾਂ ਦੀ ਵੀ ਚੈਕਿੰਗ ਕੀਤੀ ਜਾਵੇ ਇਹ ਵੀ ਵੱਡਾ ਐਕਸੀਡੈਂਟ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ’ਤੇ ਟਰੈਫਿਕ ਪੁਲਿਸ ਨੂੰ ਅਤੇ ਟਰਾਂਸਪੋਰਟ ਮਹਿਕਮੇ ਨੂੰ ਲੈਟਰ ਕੱਢ ਕੇ ਇਨ੍ਹਾਂ ਦੇ ਧਿਆਨ ’ਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਹੈਡ ਮਾਸਟਰ/ਪ੍ਰਿੰਸੀਪਲ ਸਾਹਿਬ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਘਟਨਾ ਨੂੰ ਧਿਆਨ ’ਚ ਰੱਖਦੇ ਹੋਏ ਹੋਰ ਅਨੇਕਾਂ ਪੰਜਾਬ ਚ ਵਾਪਰ ਰਹੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਤਾਂ ਕਿ ਅਜਿਹੇ ਜਿਹੀਆਂ ਘਟਨਾਵਾਂ ਹਲਕੇ ਵਿੱਚ ਨਾ ਹੋ ਸਕਣ। ਇਸ ਮੌਕੇ ਕਾਮਰੇਡ ਜਗਮੀਤ ਸਿੰਘ, ਹਰਬੰਸ ਸਿੰਘ ਖਟੜਾ, ਸੁਰਜੀਤ ਸਿੰਘ ਬਾਬਰਪੁਰ, ਸੁਖਦੇਵ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ। ਜਦੋਂ ਇਸ ਸਬੰਧੀ ਐੱਸਡੀਐੱਮ ਨਾਭਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸੁਤੰਤਰ ਵੱਲੋਂ ਮੰਗ-ਪੱਤਰ ਦਿੱਤਾ ਗਿਆ ਹੈ। ਇਨ੍ਹਾਂ ਵੱਲੋਂ ਜੋ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ, ਉਸ ਦਾ ਬਹੁਤ ਜਲਦੀ ਹੱਲ ਕੀਤਾ ਜਾਵੇਗਾ।