ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਬਾਦਲ ਨੇ ਲਾਇਆ ਰੋਸ ਧਰਨਾ
ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਬਾਦਲ ਨੇ ਲਾਇਆ ਰੋਸ ਧਰਨਾ
Publish Date: Thu, 30 Apr 2026 05:12 PM (IST)
Updated Date: Fri, 01 May 2026 04:08 AM (IST)

ਬਿਜਲੀ ਸੰਕਟ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਤੇਜ਼ ਕਰਾਂਗੇ : ਅਰਵਿੰਦ ਖੰਨਾ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ’ਚ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਤੇ ਸੂਬੇ ਦੇ ਖ਼ਰਾਬ ਹੁੰਦੇ ਹਾਲਾਤਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਲਕਾ ਇੰਚਾਰਜ ਅਰਵਿੰਦ ਖੰਨਾ ਦੀ ਅਗਵਾਈ ਵਿਚ ਸਥਾਨਕ ਡੀਸੀ ਕੰਪਲੈਕਸ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ, ਵਪਾਰੀਆਂ ਤੇ ਘਰੇਲੂ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਇਸ ਮਾਮਲੇ ’ਤੇ ਚੁੱਪ ਧਾਰ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਬਿਜਲੀ ਸੰਕਟ ਦਾ ਹੱਲ ਨਾ ਕੀਤਾ ਤਾਂ ਅਕਾਲੀ ਦਲ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਦੀ ਨਾਕਾਮ ਨੀਤੀਆਂ ਕਾਰਨ ਸੂਬੇ ਦੇ ਹਾਲਾਤ ਦਿਨੋਂ-ਦਿਨ ਖ਼ਰਾਬ ਹੋ ਰਹੇ ਹਨ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਤੁਰੰਤ ਬਿਜਲੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਅੰਤ ’ਚ ਪਾਰਟੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ’ਤੇ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਤਜਿੰਦਰ ਪਾਲ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਇਕਬਾਲ ਸਿੰਘ ਪੂਨੀਆ ਮੀਤ ਪ੍ਰਧਾਨ, ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਕਾਕੜਾ, ਧਰਮਿੰਦਰ ਸਿੰਘ ਦੁਲੱਟ, ਪਰਮਜੀਤ ਕੌਰ ਵਿਰਕ, ਪ੍ਰਿੰਸੀਪਲ ਨਰੇਸ਼ ਕੁਮਾਰ, ਅਮਰਜੀਤ ਸਿੰਘ ਜੀਤ ਪ੍ਰਧਾਨ, ਜਸਵੀਰ ਸਿੰਘ ਬਾਲਦ, ਬਿੰਦਰ ਸਿੰਘ ਬੱਟੜਿਆਣਾ, ਪਰਮਜੀਤ ਸਿੰਘ ਸੰਗਤਪੁਰਾ, ਹਰਵਿੰਦਰ ਸਿੰਘ ਗੋਲਡੀ ਤੂਰ, ਬਿਕਰਮਜੀਤ ਸਿੰਘ ਵਿੱਕੀ ਕੋਚ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਗੁਰਮੀਤ ਸਿੰਘ ਕਾਕਾ ਪ੍ਰਧਾਨ, ਅਮਰਜੀਤ ਸਿੰਘ ਸੁੰਦਰ ਬਸਤੀ, ਚਿਤਵੰਤ ਸਿੰਘ ਹਨੀ ਮਾਨ, ਇੰਦਰਪਾਲ ਸਿੰਘ ਸਿਬੀਆ ਸਾਬਕਾ ਕੌਂਸਲਰ, ਸੱਜਣ ਸਿੰਘ ਸਾਬਕਾ ਕੌਂਸਲਰ, ਜੋਗੀ ਰਾਮ ਸਾਬਕਾ ਕੌਂਸਲਰ, ਦਵਿੰਦਰ ਕਨਗੋ, ਰਿਸ਼ੂ ਬਾਗੜੀ, ਜਗਜੀਤ ਸਿੰਘ ਜੱਗੀ ਮੈਨੇਜਰ, ਗੁਰਵਿੰਦਰ ਸਿੰਘ ਬਿੰਦੂ ਭੜੋ, ਜਗਦੇਵ ਸਿੰਘ ਖੰਡੇਬਾਦ, ਜਗਤਾਰ ਸਿੰਘ ਸੋਮਾ ਫਗੂਵਾਲਾ, ਭਰਪੂਰ ਸਿੰਘ ਫੱਗੂਵਾਲਾ ,ਹਰਬੰਸ ਗਰਚਾ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਮੀਤ ਸਿੰਘ ਰਾਜਾ, ਨਰਿੰਦਰ ਸ਼ੈਲੀ, ਸੁਖਜਿੰਦਰ ਸਿੰਘ ਰੀਟੂ ਚਹਿਲ ਸਾਬਕਾ ਕੌਂਸਲਰ, ਪਰਮਜੀਤ ਮੰਗਲ ਸ਼ਰਮਾ ਸਾਬਕਾ ਕੌਂਸਲਰ,ਸੁਖਦਰਸ਼ਨ ਸਾਲਦੀ ਕੌਂਸਲਰ, ਸੁੰਦਰ ਕ੍ਰਿਸ਼ਨ ਬਿੱਲੂ, ਜਸਵਿੰਦਰ ਕੌਰ ਨਕਟੇ, ਬੂਟਾ ਸਿੰਘ ਬਾਲਦ ਕਲਾ, ਬੂਟਾ ਸਿੰਘ ਸਰਪੰਚ ਥਲੇਸਾਂ, ਹਮੀਰ ਸਿੰਘ ਸਰਪੰਚ ਨਰਾਇਣਗੜ੍ਹ, ਦਵਿੰਦਰ ਸਿੰਘ ਆਲੋਅਰਖ, ਨਰੇਸ਼ ਪਵਰੇਜਾ, ਅਤੁਲ ਸਾਹਨੀ, ਸੋਨੂ ਪ੍ਰਭਾਕਰ, ਡਾਕਟਰ ਕੌਰ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਵਿੱਕੀ ਲਾਲਕਾ, ਗੁਰਨੈਬ ਸਿੰਘ ਰੋਹੀ ਅਤੇ ਹਰਜਿੰਦਰ ਪ੍ਰਕਾਸ਼ ਸੂਬਾ ਬਾਬਾ ਮੌਜੂਦ ਸਨ।