ਰਮਨ ਮਲਿਕ ਖ਼ਿਲਾਫ਼ ਕਾਰਵਾਈ ਲਈ ਅਕਾਲੀ ਦਲ ਵੱਲੋਂ ਪੁਲਿਸ ਨੂੰ ਸ਼ਿਕਾਇਤ
ਰਮਨ ਮਲਿਕ ਖ਼ਿਲਾਫ਼ ਕਾਰਵਾਈ ਲਈ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੁਲਿਸ ਨੂੰ ਸ਼ਿਕਾਇਤ
Publish Date: Sun, 26 Apr 2026 06:36 PM (IST)
Updated Date: Sun, 26 Apr 2026 06:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੀਜੇਪੀ ਆਗੂ ਰਮਨ ਮਲਿਕ ਵੱਲੋਂ ਸਿੱਖਾਂ ਖ਼ਿਲਾਫ਼ ਕੀਤੀ ਗਈ ਕਥਿਤ ਭੜਕਾਊ ਬਿਆਨਬਾਜ਼ੀ ਦੇ ਵਿਰੋਧ ਵਿਚ ਥਾਣਾ ਬਸੀ ਪਠਾਣਾ ਵਿਖੇ ਸ਼ਿਕਾਇਤ ਕੀਤੀ ਹੈ। ਪਾਰਟੀ ਦੇ ਪੀਏਸੀ ਮੈਂਬਰ ਧਰਮ ਸਿੰਘ ਕਲੋੜ ਦੀ ਅਗਵਾਈ ਹੇਠ ਐੱਸਐੱਚਓ ਰਾਹੀਂ ਐੱਸਐੱਸਪੀ, ਡੀਜੀਪੀ ਪੰਜਾਬ ਤੇ ਸਾਈਬਰ ਸੈੱਲ ਨੂੰ ਭੇਜੀ ਅਰਜ਼ੀ ਵਿਚ ਦੋਸ਼ ਲਾਇਆ ਗਿਆ ਹੈ ਕਿ ਰਮਨ ਮਲਿਕ ਨੇ ਇਕ ਨਿੱਜੀ ਨਿਊਜ਼ ਚੈਨਲ ਤੇ ਸਿੱਖਾਂ ਦੀ ਹੱਤਿਆ ਲਈ ਉਕਸਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਉਕਤ ਆਗੂ ਦਾ ਬਿਆਨ ਸਿੱਧੇ ਤੌਰ ਤੇ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਕਰਦਾ ਹੈ ਅਤੇ ਸਿੱਖ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਤੇ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ। ਇਸ ਮੌਕੇ ਵਰਿੰਦਰ ਪਾਲ ਸਿੰਘ ਸ਼ਾਹੀ, ਸ਼ਰਨ ਸਿੰਘ, ਕੈਪਟਨ ਬਲਦੇਵ ਸਿੰਘ, ਸੁਖਦੇਵ ਸਿੰਘ ਸੰਧੂ, ਬਹਾਦਰ ਸਿੰਘ ਬੱਬੂ ਅਤੇ ਅਮਰਪ੍ਰੀਤ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।