ਏਅਰਟੈੱਲ ਦੇ ਟਾਵਰ ਦਾ ਸਾਮਾਨ ਚੋਰੀ, ਕੇਸ ਦਰਜ
ਏਅਰਟੈੱਲ ਦੇ ਟਾਵਰ ਦਾ ਸਾਮਾਨ ਚੋਰੀ, ਕੇਸ ਦਰਜ
Publish Date: Wed, 13 May 2026 06:10 PM (IST)
Updated Date: Wed, 13 May 2026 06:12 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਏਅਰਟੈੱਲ ਕੰਪਨੀ ਦੇ ਟਾਵਰ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ’ਚ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਲਖਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸਕਿਓਰਿਟੀ ਸੁਪਰਵਾਈਜ਼ਰ ਵਜੋਂ ਕੰਮ ਕਰਦੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਬਰਾਸ ਸਥਿਤ ਏਅਰਟੈੱਲ ਟਾਵਰ ਦੀ ਸਾਈਟ ਤੋਂ ਅਣਪਛਾਤੇ ਚੋਰ ਜ਼ਰੂਰੀ ਸਾਮਾਨ ਚੋਰੀ ਕਰਕੇ ਲੈ ਗਏ।