ਐਗਰੋ ਇਨਪੁੱਟਸ ਡੀਲਰ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ
ਐਗਰੋ ਇਨਪੁੱਟਸ ਡੀਲਰ ਐਸੋਸੀਏਸ਼ਨ ਦੀ ਸਰਬ ਸੰਮਤੀ ਨਾਲ ਚੋਣ
Publish Date: Sat, 04 Apr 2026 04:26 PM (IST)
Updated Date: Sat, 04 Apr 2026 04:28 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸ਼ਹਿਰ ਦੇ ਖਾਦ ਤੇ ਬੀਜ ਵਿਕਰੇਤਾਵਾਂ ਦੀ ਜਥੇਬੰਦੀ ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਪ੍ਰਧਾਨ ਚੱਲੇ ਆ ਰਹੇ ਜਸਵਿੰਦਰ ਸਿੰਘ ਪਾਰਸ ਨੇ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਸਰਗਰਮੀਆਂ ਤੇ ਖਾਦ ਤੇ ਬੀਜ ਡੀਲਰਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਕੀਤੇ ਗਏ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਉਪਰੰਤ ਆਪਣੇ ਘਰੇਲੂ ਰੁਝੇਵਿਆਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਸ ਉਪਰੰਤ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰਪਿਆਰ ਸਿੰਘ ਹਰਿਆਊ ਨੂੰ ਪ੍ਰਧਾਨ ਅਤੇ ਜਸਵਿੰਦਰ ਸਿੰਘ ਪਾਰਸ ਨੂੰ ਸਰਪ੍ਰਸਤ ਚੁਣ ਲਿਆ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ ਵਿਚ ਕੈਸ਼ੀਅਰ ਸੰਜੀਵ ਕੁਮਾਰ, ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਕੁਲਵੰਤ ਸਿੰਘ ਲਾਡੀ ਤੋਂ ਇਲਾਵਾ ਜੋਗਾ ਸਿੰਘ ਕੰਬੋਜ, ਮੱਖਣ ਸਿੰਘ, ਗੱਜਣ ਸਿੰਘ ਕੰਬੋਜ, ਦਲੇਰ ਸਿੰਘ ਜੋਗੇਵਾਲਾ, ਜਸਬੀਰ ਸਿੰਘ ਰੇਡੂ, ਬਲਜੀਤ ਸਿੰਘ, ਪਵਨ ਕੁਮਾਰ, ਰਾਕੇਸ਼ ਕੁਮਾਰ ਅਤੇ ਓਮ ਪ੍ਰਕਾਸ਼ ਨੂੰ ਸਰਬ ਸੰਮਤੀ ਨਾਲ ਕਾਰਜਕਾਰਨੀ ਕਮੇਟੀ ਮੈਂਬਰ ਚੁਣਿਆ ਗਿਆ। ਇਸ ਦੌਰਾਨ ਨਵ ਨਿਯੁਕਤ ਪ੍ਰਧਾਨ ਗੁਰਪਿਆਰ ਸਿੰਘ ਹਰਿਆਊ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜਥੇਬੰਦੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸਦੇ ਨਾਲ ਨਾਲ ਖਾਦ ਤੇ ਬੀਜ ਡੀਲਰਾਂ ਦੀਆਂ ਸਮੱਸਿਆਵਾਂ ਦੇ ਹੱਲ ਤੂੰ ਅਲਾਵਾ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਗੇ।