ਸਮਾਜ ਸੇਵੀ ਰਮਨ ਸਿੰਗਲਾ ਬਣੇ ਅਗਰਵਾਲ ਸਭਾ ਨਾਭਾ ਦੇ ਚੇਅਰਮੈਨ
ਸਮਾਜ ਸੇਵੀ ਰਮਨ ਸਿੰਗਲਾ ਬਣੇ ਅਗਰਵਾਲ ਸਭਾ ਨਾਭਾ ਦੇ ਚੇਅਰਮੈਨ
Publish Date: Sat, 25 Apr 2026 05:04 PM (IST)
Updated Date: Sat, 25 Apr 2026 05:07 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਬੀਤੀ ਦਿਨੀਂ ਅਗਰਵਾਲ ਸਭਾ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਕਰਵਾਈ ਗਈ ਸੀ। ਚੋਣ ’ਚ ਵੱਡੇ ਫਰਕ ਨਾਲ ਸਮਾਜ ਸੇਵੀ ਰਾਜੇਸ਼ ਬਾਂਸਲ ਬੱਬੂ ਨੇ ਜਿੱਤ ਪ੍ਰਾਪਤ ਕੀਤੀ ਸੀ। ਪ੍ਰਧਾਨ ਬਣਨ ਉਪਰੰਤ ਉਨ੍ਹਾਂ ਵੱਲੋਂ ਸਮਾਜ ਸੇਵੀ ਰਮਨ ਸਿੰਗਲਾ ਐੱਮਡੀ ਨਵ ਫਰਨੀਚਰ ਪੈਲੇਸ ਨੂੰ ਅੱਜ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋ ਰਮਨ ਸਿੰਗਲਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਬਣਨ ਉਪਰੰਤ ਰਮਨ ਸਿੰਗਲਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਮੇਰਾ ਇਕ ਹੀ ਮੁੱਖ ਮਕਸਦ ਹੈ ਕਿ ਅਗਰਵਾਲ ਸਮਾਜ ਨੂੰ ਸਿਖਰਾਂ ਤੇ ਲੈ ਕੇ ਜਾਵਾਂ। ਸਿੰਗਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਲੈ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਅਗਰਵਾਲ ਸਭਾ ਵੱਲੋਂ ਮੈਡੀਕਲ ਚੈੱਕ ਅਪ ਕੈਂਪ ਲਗਾਏ ਜਾਣਗੇ। ਇਸ ਮੌਕੇ ਭਾਜਪਾ ਪਾਰਟੀ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ, ਲਾਇਨਜ਼ ਕਲੱਬ ਨਾਭਾ ਪ੍ਰਧਾਨ ਸੰਨੀ ਸਿੰਗਲਾ ਅਤੇ ਰਮਨ ਜਿੰਦਲ ਭੋਲਾ ਨੇ ਨਵ ਨਿਯੁਕਤ ਚੇਅਰਮੈਨ ਰਮਨ ਸਿੰਗਲਾ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਵੱਲੋਂ ਇਮਾਨਦਾਰ ਅਤੇ ਨੇਕ ਦਿਲ ਇਨਸਾਨ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ, ਉਨ੍ਹਾਂ ਨੇ ਅਗਰਵਾਲ ਸਮਾਜ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਚੇਅਰਮੈਨ ਵੱਲੋਂ ਅਗਰਵਾਲ ਸਮਾਜ ਨੂੰ ਇਕ ਮੰਚ ਤੇ ਇਕੱਠਾ ਕਰਨ ਦੀ ਆਸ ਪ੍ਰਗਟਾਈ। ਇਸ ਮੌਕੇ ਗੌਰਵ ਗਰਗ ਚੀਨੂੰ, ਮੋਨੂ ਆਦਿ ਹਾਜ਼ਰ ਸਨ।