ਅਗਰਵਾਲ ਸਭਾ ਸਰਹਿੰਦ ਨੇ ਕੀਤੀ ਵਿਚਾਰ ਚਰਚਾ
ਅਗਰਵਾਲ ਸਭਾ ਸਰਹਿੰਦ ਦੀ ਮੀਟਿੰਗ ਪ੍ਰਧਾਨ ਅਜੈ ਮੋਦੀ ਦੀ ਅਗਵਾਈ ਵਿਚ ਹੋਈ। ਜਿਸ ਦਾ ਪ੍ਰਬੰਧ ਸੁਮਿਤ ਮੋਦੀ ਨੇ ਕੀਤਾ। ਪ੍ਰਧਾਨ ਅਜੈ ਮੋਦੀ ਨੇ ਕਿਹਾ ਸਮੂਹ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਛੇਤੀ ਕੀਤਾ ਜਾਵੇ। ਇਸ ਮੌਕੇ ਸਮਾਜ ਸੇਵਾ ਦੇ ਕੰਮ ਗ਼ਰੀਬ ਲੜਕੀਆਂ ਦੇ ਵਿਆਹ ਕਰਵਾਉਣੇ ਅਤੇ ਸਕੂਲੀ ਬੱਚਿਆਂ ਦੀ ਮਦਦ ਕਰਨਾ ਆਦਿ ਬਾਰੇ ਵੀ ਵਿਚਾਰ
Publish Date: Sun, 20 Dec 2020 04:31 PM (IST)
Updated Date: Sun, 20 Dec 2020 04:31 PM (IST)
ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ
ਅਗਰਵਾਲ ਸਭਾ ਸਰਹਿੰਦ ਦੀ ਮੀਟਿੰਗ ਪ੍ਰਧਾਨ ਅਜੈ ਮੋਦੀ ਦੀ ਅਗਵਾਈ ਵਿਚ ਹੋਈ। ਜਿਸ ਦਾ ਪ੍ਰਬੰਧ ਸੁਮਿਤ ਮੋਦੀ ਨੇ ਕੀਤਾ। ਪ੍ਰਧਾਨ ਅਜੈ ਮੋਦੀ ਨੇ ਕਿਹਾ ਸਮੂਹ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਛੇਤੀ ਕੀਤਾ ਜਾਵੇ। ਇਸ ਮੌਕੇ ਸਮਾਜ ਸੇਵਾ ਦੇ ਕੰਮ ਗ਼ਰੀਬ ਲੜਕੀਆਂ ਦੇ ਵਿਆਹ ਕਰਵਾਉਣੇ ਅਤੇ ਸਕੂਲੀ ਬੱਚਿਆਂ ਦੀ ਮਦਦ ਕਰਨਾ ਆਦਿ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਲੋਹੜੀ ਦਾ ਤਿਉਹਾਰ ਪੂਰੇ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਅਗਰਵਾਲ ਸਭਾ ਵੱਲੋਂ ਸਾਂਝੇ ਤੌਰ 'ਤੇ ਮਨਾਇਆ ਜਾਵੇ, ਜਿਸ ਬਾਰੇ ਕਮੇਟੀ ਦਾ ਵੀ ਗਠਨ ਕੀਤਾ ਗਿਆ। ਖਜਾਨਚੀ ਸਤੀਸ਼ ਅਗਰਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੁਮਿਤ ਮੋਦੀ ਨੰੂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦਾ ਫ਼ਰਜ਼ ਸ਼ਸ਼ੀ ਭੂਸ਼ਨ ਗੁਪਤਾ ਨੇ ਬਾਖੂਬੀ ਨਿਭਾਇਆ। ਇਸ ਕਮੇਟੀ ਵਿਚ ਐਡਵੋਕੇਟ ਅਨਿਲ ਗੁਪਤਾ, ਸਤੀਸ਼ ਅਗਰਵਾਲ, ਹਰੀਸ਼ ਅਗਰਵਾਲ, ਵਰੁਣ ਸਿੰਗਲਾ ਅਤੇ ਮੱਟੂ ਨੰੂ ਸ਼ਾਮਲ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨ ਗੁਪਤਾ, ਹਰਸ਼ਿਤ ਸਿੰਗਲਾ, ਸ਼ਸ਼ੀ ਭੂਸ਼ਣ ਗੁਪਤਾ, ਲਲਿਤ ਜੀ, ਅਮਰੀਸ਼ ਜਿੰਦਲ, ਰਾਜੀਵ ਗੁਪਤਾ, ਰਾਕੇਸ਼ ਕੁਮਾਰ, ਬੌਵੀ ਮੋਦੀ ਆਦਿ ਮੌਜੂਦ ਸਨ।