ਪ੍ਰਸ਼ਾਸਨਿਕ ਨਾਕਾਮੀ: ਸੜਕਾਂ 'ਤੇ ਓਵਰਫਲੋ ਹੋ ਰਿਹਾ ਗੰਦਾ ਪਾਣੀ; ਦੁਕਾਨਦਾਰਾਂ ਦਾ ਕਾਰੋਬਾਰ ਠੱਪ ਤੇ ਰਾਹਗੀਰ ਖ਼ੁਆਰ
ਨਗਰ ਕੌਂਸਲ ਦਫ਼ਤਰ ਨੇੜੇ ਸੀਵਰੇਜ ਬਲੋਕ ਹੋਣ ਕਾਰਨ ਸੜਕ ਤੇ ਗੰਦਾ ਪਾਣੀ ਘੁੰਮ ਰਿਹਾ ਹੈ। ਜਿਸ ਕਾਰਨ ਦੁਕਾਨਦਾਰਾਂ ਅਤੇ ਇਸ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਦ ਹੋਏ ਸੀਵਰੇਜ ਕਾਰਨ ਨਿਕਲ ਰਹੇ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਸੁਖਵਿੰਦਰ ਸਿੰਘ, ਗਾਂਧੀ ਜੈਨ, ਗੋਪੀ ਵਿੱਜ, ਰਾਹੁਲ ਗਾਰਮੈਂਟ, ਰਣਜੀਤ ਸਿੰਘ, ਹਰਜੀਤ ਸਿੰਘ ਅਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬਲੋਕ ਹੋ ਜਾਣ ਕਾਰਨ ਗੰਦਾ ਪਾਣੀ ਸੜਕ ਤੇ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਰਾਹਗੀਰ ਇਸ ਗੰਦੇ ਪਾਣੀ ‘ਚੋਂ ਲੰਘਣ ਲਈ ਮਜਬੂਰ ਹਨ ਉਥੇ ਹੀ ਇਸ ਦੇ ਨੇੜਲੇ ਦੁਕਾਨ
Publish Date: Fri, 29 May 2026 12:08 PM (IST)
Updated Date: Fri, 29 May 2026 12:09 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਨਗਰ ਕੌਂਸਲ ਦਫ਼ਤਰ ਨੇੜੇ ਸੀਵਰੇਜ ਬਲੋਕ ਹੋਣ ਕਾਰਨ ਸੜਕ ਤੇ ਗੰਦਾ ਪਾਣੀ ਘੁੰਮ ਰਿਹਾ ਹੈ। ਜਿਸ ਕਾਰਨ ਦੁਕਾਨਦਾਰਾਂ ਅਤੇ ਇਸ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਦ ਹੋਏ ਸੀਵਰੇਜ ਕਾਰਨ ਨਿਕਲ ਰਹੇ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਸੁਖਵਿੰਦਰ ਸਿੰਘ, ਗਾਂਧੀ ਜੈਨ, ਗੋਪੀ ਵਿੱਜ, ਰਾਹੁਲ ਗਾਰਮੈਂਟ, ਰਣਜੀਤ ਸਿੰਘ, ਹਰਜੀਤ ਸਿੰਘ ਅਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬਲੋਕ ਹੋ ਜਾਣ ਕਾਰਨ ਗੰਦਾ ਪਾਣੀ ਸੜਕ ਤੇ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਰਾਹਗੀਰ ਇਸ ਗੰਦੇ ਪਾਣੀ ‘ਚੋਂ ਲੰਘਣ ਲਈ ਮਜਬੂਰ ਹਨ ਉਥੇ ਹੀ ਇਸ ਦੇ ਨੇੜਲੇ ਦੁਕਾਨਦਾਰ ਬਹੁਤ ਪਰੇਸ਼ਾਨ ਹਨ।
ਦੁਕਾਨਦਾਰਾਂ ਨੇ ਦੱਸਿਆ ਕਿ ਗੰਦੇ ਪਾਣੀ ਵਿੱਚੋਂ ਆਉਂਦੀ ਬਦਬੂ ਕਾਰਨ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ, ਉੱਥੇ ਹੀ ਇਸ ਗੰਦੇ ਪਾਣੀ ਕਾਰਨ ਦੁਕਾਨਾਂ ਤੇ ਗਾਹਕ ਵੀ ਬਹੁਤ ਘੱਟ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੀਵਰੇਜ ਦੇ ਬਲੋਕ ਹੋਣ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਇਸਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਮਾਮਲੇ ਬਾਰੇ ਜਦੋਂ ਸੀਵਰੇਜ ਬੋਰਡ ਦੇ ਐਸਡੀਓ ਲਵਕੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਬਲੋਕ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਬੰਦ ਪਈ ਸੀਵਰੇਜ ਨੂੰ ਠੀਕ ਕਰਵਾ ਦਿੱਤਾ ਜਾਵੇਗਾ।