ਕੰਟੇਨਰ-ਮੋਟਰਸਾਈਕਲ ਟੱਕਰ ’ਚ ਮੋਟਰਸਾਈਕਲ ਚਾਲਕ ਦੀ ਮੌਤ
ਕੰਟੇਨਰ -ਮੋਟਰਸਾਇਕਲ ਟੱਕਰ 'ਚ ਮੋਟਰਸਾਇਕਲ ਚਾਲਕ ਦੀ ਮੌਤ
Publish Date: Sat, 14 Feb 2026 05:29 PM (IST)
Updated Date: Sat, 14 Feb 2026 05:33 PM (IST)
ਭਾਰਤ ਭੂਸ਼ਣ, ਗੋਇਲ ਪੰਜਾਬੀ, ਜਾਗਰਣ ਸਮਾਣਾ : ਸਮਾਣਾ-ਪਾਤੜਾ-ਨਰਵਾਣਾ ਰੋਡ ’ਤੇ ਕੰਟੇਨਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਠਰੁਆ ਪੁਲਿਸ ਚੌਕੀ ਦੇ ਏਐੱਸਆਈ ਪਾਲਾ ਰਾਮ ਨੇ ਦੱਆਿ ਕਿ ਮ੍ਰਿਤਕ ਦਾਰਾ ਵਾਸੀ ਪਿੰਡ ਧਮਤਾਨ ਸਾਹਿਬ (ਜੀਦ) ਦੇ ਪੁੱਤਰ ਪਰਵੀਨ ਕੁਮਾਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਖਨੌਰੀ ਵੱਲ ਜਾ ਰਿਹਾ ਸੀ ਪਰ ਜਦੋਂ ਉਹ ਪਿੰਡ ਢਾਬੀ ਗੁਜਰਾ ਨਜਦੀਕ ਪਹੁੰਚਿਆ ਤੇ ਅੱਗੇ ਜਾ ਰਹੇ ਇਕ ਕੰਟੇਨਰ ਚਾਲਕ ਨੇ ਲਾਪ੍ਰਵਾਹੀ ਨਾਲ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਕੰਟੇਨਰ ਨਾਲ ਜਾ ਟਕਰਾਇਆ ਜਿਸ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਅਨੁਸਾਰ ਕੰਟੇਨਰ ਚਾਲਕ ਸੇਰੂ ਲਾਲ ਵਾਸੀ ਪਿੰਡ ਕਲਮੀਆ ਉਜੈਨ (ਮੱਧ ਪ੍ਰਦੇਸ਼) ਨੂੰ ਕਾਬੂ ਕਰ ਕੇ ਉਸ ਵਿਰੁੱਧ ਮਾਮਲਾ ਕਰ ਲਿਆ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।