ਇਕ ਦਰਜਨ ਪਰਿਵਾਰ ਕਾਂਗਰਸ ’ਚ ਸ਼ਾਮਲ
ਮੁਸਲਿਮ ਭਾਈਚਾਰੇ ਦੇ ਇਕ ਦਰਜਨ ਦੇ ਕਰੀਬ ਪਰਿਵਾਰ ਕਾਂਗਰਸ ਵਿਚ ਸ਼ਾਮਿਲ
Publish Date: Thu, 23 Apr 2026 07:22 PM (IST)
Updated Date: Thu, 23 Apr 2026 07:25 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਵਾਰਡ ਨੰਬਰ 5 ਤੋਂ ਕੌਸਲਰ ਗੁਰਮੀਤ ਕੌਰ ਅਤੇ ਰੂਪ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਮੁਸਲਿਮ ਭਾਈਚਾਰੇ ਦੇ ਦਰਜਨ ਦੇ ਕਰੀਬ ਪਰਿਵਾਰਾਂ ਵੱਲੋਂ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਭਰੋਸਾ ਦਿੱਤਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਕਾਂਗਰਸ ’ਚ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਕਰਮਦੀਨ, ਰਾਜ ਖਾਂ, ਰੁਲਦੂ ਖਾਂ, ਸਿਤਾਰ ਮੁਹੰਮਦ, ਇਕਬਾਲ, ਮੁਹੰਮਦ ਸੁਲਤਾਨ, ਇਸਮਾਈਲ, ਕੇਸਰ ਖਾਂ, ਨਾਜਰ ਖਾਂ, ਪਾਲ ਖਾਂ, ਦਵਿੰਦਰ ਸਿੰਘ, ਸਮੀਨਾ ਬੇਗਮ, ਕੁਲਵਿੰਦਰ, ਜਰਨੈਲ ਸਿੰਘ ਬਲਵਿੰਦਰ ਕੌਰ, ਰਮਨਦੀਪ ਕੌਰ ਸ਼ਾਮਲ ਹਨ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਹੈਪੀ ਸੂਦ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਪੰਮੀ ਜਿੰਦਲ, ਰਾਕੇਸ਼ ਕੁਮਾਰ ਗੋਗੀ, ਸ਼ਸ਼ੀ ਸ਼ਰਮਾ, ਮਹਿੰਦਰ ਪਜਨੀ, ਸ਼ਿਵ ਕੁਮਾਰ ਗਰਗ, ਗੁਰਪ੍ਰੀਤ ਸਿੰਘ ਗਰੇਵਾਲ, ਦੀਪਕ ਨੰਦਾ, ਸ਼ਾਦੀ ਖਾਂ, ਡਾ. ਗੋਰੀਆ, ਦਵਿੰਦਰ ਖਾਂ, ਭੂਸਣ ਸ਼ਰਮਾ, ਹਰਮਨਦੀਪ ਸਿੰਘ, ਹੈਪੀ ਮੁਨੀਮ, ਦਿਲਸਾਦ, ਬਲਵਿੰਦਰ ਸਿੰਘ ਘੁੱਕਰੀ, ਹੈਪੀ ਵੈਦ, ਬੱਬੀ, ਲਵਪ੍ਰੀਤ ਕਾਹਨਪੁਰਾ, ਦਲਜੋਤ ਔਜਲਾ, ਪੀਏ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ।