‘ਆਪ’ ਦੇ ਸਲਾਣਾ ਜ਼ਿਲ੍ਹਾ ਪ੍ਰੀਸ਼ਦ ਦ ਬਣੇ ਚੇਅਰਮੈਨ
ਆਪ ਦੇ ਸਿੰਗਾਰਾ ਸਿੰਘ ਸਲਾਣਾ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅਤੇ ਗੁਰਵਿੰਦਰ ਗੋਗੀ ਉਪ ਚੇਅਰਮੈਨ ਬਣੇ
Publish Date: Fri, 15 May 2026 05:56 PM (IST)
Updated Date: Fri, 15 May 2026 06:00 PM (IST)

-ਗੁਰਵਿੰਦਰ ਗੋਗੀ ਉਪ ਚੇਅਰਮੈਨ ਬਣੇ ਫ਼ੋਟੋ ਫ਼ਾਈਲ : 10 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਵ-ਨਿਯੁਕਤ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਉਪ ਚੇਅਰਮੈਨ ਗੁਰਵਿੰਦਰ ਸਿੰਘ ਗੋਗੀ ਦਾ ਸਨਮਾਨ ਕਰਦੇ ਹੋਏ। ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਦੀ ਚੋਣ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 15 ਵਿਚੋ 14 ਮੈਬਰ ਹਾਜ਼ਰ ਹੋਏ ਜਿਨ੍ਹਾਂ ਜ਼ਿਲ੍ਹੇ ਦੇ ਤਿਨੋ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ, ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਰੁਪਿੰਦਰ ਸਿੰਘ ਹੈਪੀ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਸਿੰਗਾਰਾ ਸਿੰਘ ਸਲਾਣਾ ਨੂੰ ਚੇਅਰਮੈਨ ਅਤੇ ਗੁਰਵਿੰਦਰ ਸਿੰਘ ਗੋਗੀ ਅਮਰਾਲਾ ਨੂੰ ਉਪ ਚੇਅਰਮੈਨ ਚੁਣ ਲਿਆ। ਇੱਥੇ ਵਰਨਣਯੋਗਹੈ ਕਿ ਸਲਾਣਾ ਦੇ ਪਿਤਾ ਪਾਖਰ ਸਿੰਘ ਸਲਾਣਾ ਵੀ 2003 ਤੋਂ 2008 ਤੱਕ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਰਹਿ ਚੁਕੇ ਹਨ। ਚੋਣ ਸਮੇਂ ਜ਼ਿਲ੍ਹਾ ਪ੍ਰਧਾਨ ਅਜੈ ਸਿੰਘ ਲਿਬੜਾਵੀ ਹਾਜ਼ਰ ਹੋਏ। ਬਾਅਦ ਵਿਚ ਪਾਰਟੀ ਉਮੀਦਵਾਰਾਂ ਅਤੇ ਲੀਡਰਸਿਪ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿਠਾ ਕਰਵਾਇਆ ਅਤੇ ਸਨਮਾਨ ਕੀਤਾ। ਸਲਾਣਾ ਨੇ ਪਾਰਟੀ ਦੀ ਲੀਡਰਸਿਪ, ਜ਼ਿਲੇ ਦੇ ਤਿੰਨੋ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆ ਭਰੋਸਾ ਦਿੱਤਾ ਕਿ ਉਹ ਜ਼ਿਲ੍ਹੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਣਗੇ। ਵਿਰੋਧੀ ਪਾਰਟੀਆਂ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੇ ਭਲੇ ਦੀ ਥਾਂ ਆਪਣੀਆਂ ਤਜੌਰੀਆਂ ਭਰਨ ਨੂੰ ਤਰਜੀਹ ਦਿੱਤੀ ਜਦੋ ਕਿ ਮੌਜੂਦਾ ਸਰਕਾਰ ਵੱਲੋਂ ਪਾਰਟੀਬਾਜੀ ਤੋਂ ਉੱਪਰ ਉਠ ਕੇ ਸੂਬੇ ਦਾ ਭਲਾ ਕੀਤਾ ਜਾ ਰਿਹਾ ਹੈ ਜਿਸ ਕਾਰਨਅੱਜ ਪੰਜਾਬ ਦਾ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ ਅਤੇ 2027 ਵਿਚ ਪੰਜਾਬ ਵਿਚ ਹੁਣ ਆਪ ਸਰਕਾਰ ਬਣੇਗੀ। ਪਿੰਡ ਪਹੁੰਚਣ ਤੇ ਵੱਡੀ ਗਿਣਤੀ ਵਿਚ ਆਪ ਕਾਰਕੁੰਨਾਂ ਨੇ ਸਲਾਣਾ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ।