ਆਮ ਆਦਮੀ ਪਾਰਟੀ ਵੱਲੋਂ 31 ਵਾਰਡਾਂ ਤੋਂ ਉਮੀਦਵਾਰਾਂ ਦੁਆਰਾ ਨਾਮਜਦਗੀ ਪੱਤਰ ਦਾਖਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ’ਚ ਆਮ ਆਦਮੀ ਪਾਰਟੀ ਵੱਲੋਂ 16 ਮਈ ਨੂੰ ਨਾਮਜ਼ਦਗੀ ਭਰਨ ਦੇ ਆਖਰੀ ਦਿਨ 31 ਵਾਰਡਾਂ ’ਚੋਂ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਜਾਰੀ ਕੀਤੀ ਗਈ ਲਿਸਟ ਮੁਤਾਬਕ ਕਈ ਵਾਰਡਾਂ ’ਚ ਟਿਕਟ ਨੂੰ ਲੈ ਕੇ ਕੀਤੇ ਗਏ ਫੇਰਬਦਲ ਕਾਰਣ ਉਮੀਦਵਾਰਾਂ ’ਚ ਨਾਮਜ਼ਦਗੀ ਦਾਖਲ ਕਰਨ ਸਮੇਂ ਭੰਬਲ ਭੂਸਾ ਜਾਰੀ ਰਿਹਾ। ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ ਮੁਤਾਬਕ ਵਾਰਡ ਨੰਬਰ 1 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 2 ਤੋਂ ਹਰਪ੍ਰੀਤ ਸਿੰਘ ਲਾਲੀ, ਵਾਰਡ ਨੰਬਰ 3 ਤੋਂ ਜਤਿੰਦਰ ਕੌਰ ਵੜੈਚ, ਵਾਰਡ ਨੰਬਰ 4 ਤੋਂ ਯੋਗੇਸ਼ ਕੱਕੜ, ਵਾਰਡ ਨੰਬਰ 5 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 6 ਤੋਂ ਕ੍ਰਿਸ਼ਨ ਕੁਮਾਰ, ਵਾਰਡ ਨੰਬਰ 7 ਤੋਂ ਚਾਰੂ ਚੌਧਰੀ, ਵਾਰਡ ਨੰਬਰ 8 ਤੋਂ ਪੂਜਾ ਰਾਣੀ, ਵਾਰਡ ਨੰਬਰ 9 ਤੋਂ ਰਮਾ ਚਾਵਲਾ, ਵਾਰਡ ਨੰਬਰ 10 ਤੋਂ ਇੰਦੂ ਡਹਿਰਾ, ਵਾਰਡ ਨੰਬਰ 11 ਤੋਂ ਸੁਖਦੇਵ ਕੌਰ, ਵਾਰਡ ਨੰਬਰ 12 ਤੋਂ ਸੁਨੀਲ ਕੁਮਾਰ, ਵਾਰਡ ਨੰਬਰ 13 ਤੋਂ ਰਾਜਬੀਰ ਕੌਰ ਵਿਰਕ, ਵਾਰਡ ਨੰਬਰ 14 ਤੋਂ ਰਿਤੇਸ਼ ਬਾਂਸਲ, ਵਾਰਡ ਨੰਬਰ 15 ਤੋਂ ਸ਼ਕੁੰਤਲਾ ਦੇਵੀ, ਵਾਰਡ ਨੰਬਰ 16 ਤੋਂ ਪ੍ਰਵੀਨ ਛਾਬੜਾ, ਵਾਰਡ ਨੰਬਰ 17 ਤੋਂ ਕਲਪਨਾ ਕੁਕਰੇਜਾ, ਵਾਰਡ ਨੰਬਰ 18 ਤੋਂ ਦਿਨੇਸ਼ ਕੁਮਾਰ, ਵਾਰਡ ਨੰਬਰ 19 ਤੋਂ ਪਰਮਜੀਤ ਕੌਰ, ਵਾਰਡ ਨੰਬਰ 20 ਤੋਂ ਰਮਨਜੀਤ ਸਿੰਘ, ਵਾਰਡ ਨੰਬਰ 21 ਤੋਂ ਸਰਬਜੋਤ ਕੌਰ, ਵਾਰਡ ਨੰਬਰ 22 ਤੋਂ ਜਸਨੀਤ ਸਿੰਘ, ਵਾਰਡ ਨੰਬਰ 23 ਤੋਂ ਸੰਗੀਤਾ ਜਿੰਦਲ, ਵਾਰਡ ਨੰਬਰ 24 ਤੋਂ ਟਿੰਕੂ, ਵਾਰਡ ਨੰਬਰ 25 ਤੋਂ ਸੁਗੰਧਾ ਮਿੱਤਲ, ਵਾਰਡ ਨੰਬਰ 26 ਤੋਂ ਰਾਮ ਸਰਨ, ਵਾਰਡ ਨੰਬਰ 27 ਤੋਂ ਰੀਨਾ ਬੱਲ, ਵਾਰਡ ਨੰਬਰ 28 ਤੋਂ ਐਡਵੋਕੇਟ ਰਵਿੰਦਰ ਸਿੰਘ, ਵਾਰਡ ਨੰਬਰ 29 ਤੋਂ ਸੁਦੇਸ਼ ਰਾਣੀ, ਵਾਰਡ ਨੰਬਰ 30 ਤੋਂ ਸਰਬਜੀਤ ਸਿੰਘ ਅਤੇ ਵਾਰਡ ਨੰਬਰ 31 ਤੋਂ ਇਸਲਾਮ ਅਲੀ ਨਾਮਕ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜਦੋਂ ਹਲਕਾ ਰਾਜਪੁਰਾ ਵਿਧਾਇਕ ਦੁਬਾਰਾ ਵਾਰਡਾਂ ਦੇ ਵਿੱਚ ਉਮੀਦਵਾਰ ਉਤਾਰੇ ਗਏ ਸਨ ਤਾਂ ਉਨ੍ਹਾਂ ਵਿਚ ਕਈ ਵਾਰਡਾਂ ਦੇ ਉਮੀਦਵਾਰਾਂ ਸਬੰਧੀ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਪ੍ਰਸ਼ਨ ਚੁੱਕੇ ਗਏ ਕੀ ਆਖਰ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨੂੰ ਕਿਉਂ ਅਣਗੌਲਿਆ ਕੀਤਾ ਗਿਆ ਹੈ। ਜਿਸ ਤੋਂ ਬਾਅਦ ਨਗਰ ਕੌਂਸਲ ਚੋਣਾਂ ਪਾਰਟੀ ਦੇ ਅਬਜਰਵਰ ਦੇ ਕੋਲ ਇਹ ਮਾਮਲਾ ਪੁੱਜਣ ਤੋਂ ਉਮੀਦਵਾਰਾਂ ਦੀ ਲਿਸਟ ’ਚ ਫੇਰ ਬਦਲ ਕੀਤਾ ਗਿਆ। ਪਰ ਵਾਰਡ ਨੰਬਰ 1 , 3, 4, 28, 30 ਅਤੇ 31 ਸਣੇ 6 ਵਾਰਡਾਂ ’ਚ ਉਮੀਦਵਾਰ ਬਦਲੇ ਜਾਣ ਕਾਰਨ ਪਹਿਲਾਂ ਤੋਂ ਉਮੀਦਵਾਰ ਬਣ ਰਹੇ ਵਿਅਕਤੀਆਂ ’ਚ ਨਿਰਾਸ਼ਾ ਦੇਖਣ ਨੂੰ ਮਿਲੀ। ਸੂਤਰਾਂ ਮੁਤਾਬਕ ਇਨ੍ਹਾਂ ’ਚੋਂ ਕਈ ਉਮੀਦਵਾਰ ਹੋਰਨਾ ਰਾਜਨੀਤਿਕ ਪਾਰਟੀਆਂ ਦੇ ਸਿੰਬਲ ਤੋਂ ਚੋਣ ਮੈਦਾਨ ’ਚ ਉਤਰ ਗਏ ਹਨ। ਹੁਣ ਆਉਣ ਵਾਲੀ 26 ਮਈ ਦਾ ਦਿਨ ਹੀ ਤੈਅ ਕਰੇਗਾ ਕਿ ਆਮ ਆਦਮੀ ਪਾਰਟੀ ਰਾਜਪੁਰਾ ਨਗਰ ਕੌਂਸਲ ਚੋਣਾਂ ਦੇ 31 ਵਾਰਡਾਂ ਦੇ ਵਿੱਚੋਂ ਕਿੰਨੀਆਂ ਸੀਟਾਂ ਜਿੱਤਣ ’ਚ ਕਾਮਯਾਬ ਰਹਿੰਦੀ ਹੈ।