‘ਆਪ’ ਨੇ ਕੀਤੀ ਉਮੀਦਵਾਰਾਂ ਦੀ ਸੂਚੀ ਜਾਰੀ
ਆਮ ਆਦਮੀ ਪਾਰਟੀ ਨੇ ਕੀਤੀ ਉਮੀਦਵਾਰਾਂ ਦੀ ਸੂਚੀ ਜਾਰੀ
Publish Date: Sat, 16 May 2026 05:51 PM (IST)
Updated Date: Sat, 16 May 2026 05:54 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਐੱਸਡੀਐੱਮ ਅਮਲੋਹ ਪਾਸ ਦਾਖਲ ਕਰਵਾ ਦਿੱਤੇ ਹਨ। ਵਾਰਡ ਨੰਬਰ 1 ਤੋਂ ਪੂਜਾ ਰਾਣੀ, ਦੋ ਤੋਂ ਵਿਨੋਦ ਕੁਮਾਰ ਗੁਜਰ, 3 ਤੋਂ ਸੁਖਵਿੰਦਰ ਕੌਰ, 4 ਤੋਂ ਕ੍ਰਿਸ਼ਨ ਕੌਰ, 5 ਤੋਂ ਰਜੇਸ਼਼ ਕੁਮਾਰ ਰਾਜੂ, 6 ਤੋਂ ਅਵਤਾਰ ਸਿੰਘ ਘੋਟੀ, 7 ਤੋਂ ਹਰਬੰਸ ਕੌਰ ਨੇਹਾ, 8 ਤੋਂ ਹੇਮੰਤ ਗੋਇਲ, 9 ਤੋਂ ਤ੍ਰਿਪਤਾ ਸੋਫਤ, 10 ਤੋਂ ਐਡਵੋਕੇਟ ਪਰਮਜੀਤ ਸਿੰਘ, 11 ਤੋਂ ਤਰਨਜੀਤ ਕੌਰ, 12 ਤੋਂ ਅਮਿਤ ਠਾਕੁਰ, 13 ਤੋਂ ਸ਼ਿਲਪਾ ਲੋਧੀ, 14 ਤੋਂ ਬਲਕਾਰ ਸਿੰਘ ਨੰਬਰਦਾਰ, 15 ਤੋਂ ਪਰਮਿੰਦਰ ਸਿੰਘ ਵਾਲੀਆ, 16 ਤੋਂ ਰਕੇਸ਼ ਕੁਮਾਰ ਪੱਪੂ, 17 ਤੋਂ ਜਰੀਨਾ ਲਿਵਰਾ, 18 ਤੋਂ ਸੁਖਦੀਪ ਸਿੰਘ ਮੰਡੇਰ, 19 ਤੋਂ ਸੁਖਵਿੰਦਰ ਕੌਰ, 20 ਤੋਂ ਸੁਖਵਿੰਦਰ ਸਿੰਘ ਭਾਬਰੀ, 21 ਤੋਂ ਬਲਜਿੰਦਰ ਕੌਰ, 22 ਤੋਂ ਵਨੀਤ ਕੁਮਾਰ ਬਿੱਟੂ, 23 ਤੋਂ ਸਲੀਮ ਮੁਹੰਮਦ ਗਾਗੜੀ, 24 ਤੋਂ ਹਰਚੰਦ ਸਿੰਘ, 25 ਤੋਂ ਦਿਲਰਾਜ ਸੋਫਤ, 26 ਤੋਂ ਆਸ਼ੀਸ਼ ਬਾਂਸਲ, 27 ਤੋਂ ਪਲਵੀ ਸਿੰਗਲਾ, 28 ਤੋਂ ਹਰਪ੍ਰੀਤ ਸਿੰਘ ਪ੍ਰਿੰਸ, 29 ਤੋਂ ਬਲਜੀਤ ਕੌਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।