ਆਮ ਆਦਮੀ ਪਾਰਟੀ ਦੀ ਸਰਕਾਰ ਅਮਨ ਸਾਂਤੀ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ : ਭੁੱਟਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਹਮੇਸ਼ਾਂ ਭਾਈਚਾਰੇ, ਭਰਾਤਰੀਭਾਵ ਅਤੇ ਅਮਨ-ਸ਼ਾਂਤੀ ਲਈ ਜਾਣਿਆ ਜਾਂਦਾ ਰਿਹਾ ਹੈ। ਪਰ ਹਾਲੀਆ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਦਾ ਸ਼ਾਂਤੀਪੂਰਨ ਮਾਹੌਲ ਵਿਗੜ ਚੁੱਕਿਆ ਹੈ ਅਤੇ ਇਹ ਸਰਕਾਰ ਅਮਨ-ਸਾਂਤੀ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਚਨਾਰਥਲ ਵਿਖੇ ਕਰਵਾਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਦੀਆਂ ਤੋਂ ਮਿਲਜੁਲ ਕੇ ਰਹਿੰਦੇ ਆਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਫੁੱਟ ਜਾਂ ਟਕਰਾਅ ਨੂੰ ਬਰਦਾਸ਼ਤ ਨਹੀਂ ਕਰਦੇ। ਵਰਨਣਯੋਗ ਹੈ ਕਿ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਚਰਨਾਥਲ ਹਰਭਜਨ ਸਿੰਘ ਚਨਾਥਲ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਦੀ ਅਗਵਾਈ ਵਿੱਚ ਬਲਜੀਤ ਸਿੰਘ ਭੁੱਟਾ (ਹਲਕਾ ਇੰਚਾਰਜ) ਲਈ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸਰਕਲ ਪ੍ਰਧਾਨ ਲਖਵੀਰ ਸਿੰਘ ਸਰਣਾ ਸਰਕਲ ਪ੍ਰਧਾਨ ਜਗਤਾਰ ਸਿੰਘ ਗੁਣੀਆਂ ਮਾਜਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਗੜ ਚੁੱਕੇ ਅਮਨ ਸਾਂਤੀ ਦੇ ਮਾਹੌਲ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸੱਤ੍ਹਾ ਵਿੱਚ ਲਿਆਉਣਾ ਜਰੂਰੀ ਹੈ। ਸੂਬੇ ਦੇ ਖਜ਼ਾਨੇ ਦੀ ਲੋਕਾਂ ਦੀਂ ਭਲਾਈ ਵਾਸਤੇ ਵਰਤੋਂ ਕਰਨ ਦੀ ਥਾਂ ਇਸ਼ਤਿਹਾਰਬਾਜ਼ੀ ਲਈ ਕੀਤੀ ਜਾ ਰਹੀ ਹੈ। ਜਿਸ ਦਾ ਹਿਸਾਬ ਆਉਣ ਵਾਲੀਆਂ ਚੋਣਾਂ ਵਿੱਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੱਕ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਰਵੀਥਪਾਲ ਸਿੰਘ ਯੂਥ ਆਗੂ, ਸੁਖਜਿੰਦਰ ਸਿੰਘ ਸੁੱਖਾ, ਚਰਨ ਸਿੰਘ ਸੂਬੇਦਾਰ, ਅਮਰੀਕ ਸਿੰਘ ਸੁਗੜ, ਜੱਸਾ ਸੂਗੜ, ਲਖਵੀਰ ਸਿੰਘ ਸਰਾਣਾ, ਸਰਕਲ ਪ੍ਰਧਾਨ ਚਨਾਰਥਲ ਕਲਾਂ, ਜਗਤਾਰ ਸਿੰਘ ਗੁਣੀਆਂ ਮਾਜਰਾ ਸਰਕਲ ਪ੍ਰਧਾਨ ਹੱਲੋਤਾਲੀ, ਯਾਦਵਿੰਦਰ ਸਿੰਘ ਰਾਜਾ, ਜਸਮੇਲ ਸਿੰਘ ਰਾਜਾ, ਜਤਿੰਦਰ ਸਿੰਘਝ ਜੋਲੀ, ਸੁਖਦੇਵ ਸਿੰਘ ਮਿਸਤਰੀ, ਜੈਪਾਲ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ ਆਰੇ ਵਾਲਾ, ਬਿੱਲੂ ਸੂਬੇਦਾਰ, ਤਰਸੇਮ ਸਿੰਘ ਗੱਗ ਸੂਬੇਦਾਰ, ਜਥੇਦਾਰ ਗੁਰਮੀਤ ਸਿੰਘ, ਸਤਨਾਮ ਸਿੰਘ ਚੋਏਵਾਲ, ਗਗਨਾ ਰਾਮਗੜੀਆ, ਸਿਕੰਦਰ ਸਿੰਘ ਭੋਲਾ, ਰੂਪ ਚੰਦ ਜੀ, ਡਾਕਟਰ ਪੱਪੂ, ਬਲਵਿੰਦਰ ਸਿੰਘ ਖ਼ਜ਼ਾਨਚੀ ਗੁਰਦੁਆਰਾ ਸਾਹਿਬ, ਤਰਸੇਮ ਸਿੰਘ ਪੀਆਰਟੀਸੀ ਬੀਟਾ ਐਲ. ਆਈ. ਸੀ ਗੁਰਮੇਲ ਸਿੰਘ ਗੇਲੀ, ਜਸਵੀਰ ਸਿੰਘ ਛਲੇੜੀ ਕਲਾਂ ਆਦਿ ਮੌਜੂਦ ਸਨ। ਯੂਥ ਆਗੂ, ਸੁਖਜਿੰਦਰ ਸਿੰਘ ਸੁੱਖਾ, ਚਰਨ ਸਿੰਘ ਸੂਬੇਦਾਰ, ਅਮਰੀਕ ਸਿੰਘ ਸੁਗੜ, ਜੱਸਾ ਸੂਗੜ, ਲਖਵੀਰ ਸਿੰਘ ਸਰਾਣਾ, ਸਰਕਲ ਪ੍ਰਧਾਨ ਚਨਾਰਥਲ, ਜਗਤਾਰ ਸਿੰਘ ਗੁਣੀਆਂ ਮਾਜਰਾ ਸਰਕਲ ਪ੍ਰਧਾਨ ਹੱਲੋਤਾਲੀ, ਯਾਦਵਿੰਦਰ ਸਿੰਘ ਰਾਜਾ, ਜਸਮੇਲ ਸਿੰਘ ਰਾਜਾ, ਜਤਿੰਦਰ ਸਿੰਘ ਜੋਲੀ, ਸੁਖਦੇਵ ਸਿੰਘ ਮਿਸਤਰੀ, ਜੈਪਾਲ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ ਆਰੇ ਵਾਲਾ, ਬਿੱਲੂ ਸੂਬੇਦਾਰ, ਤਰਸੇਮ ਸਿੰਘ ਗੱਗ ਸੂਬੇਦਾਰ, ਜਥੇਦਾਰ ਗੁਰਮੀਤ ਸਿੰਘ, ਸਤਨਾਮ ਸਿੰਘ ਚੋਏਵਾਲ, ਗਗਨਾ ਰਾਮਗੜੀਆ, ਸਿਕੰਦਰ ਸਿੰਘ ਭੋਲਾ, ਰੂਪ ਚੰਦ ਜੀ, ਡਾਕਟਰ ਪੱਪੂ, ਬਲਵਿੰਦਰ ਸਿੰਘ ਖ਼ਜ਼ਾਨਚੀ ਗੁਰਦੁਆਰਾ ਸਾਹਿਬ, ਤਰਸੇਮ ਸਿੰਘ ਪੀਆਰਟੀਸੀ ਬੀਟਾ ਐਲਆਈਸੀ ਗੁਰਮੇਲ ਸਿੰਘ ਗੇਲੀ, ਜਸਵੀਰ ਸਿੰਘ ਛਲੇੜੀ ਕਲਾਂ ਆਦਿ ਮੌਜੂਦ ਸਨ।