8 ਗ੍ਰਾਮ ਚਿੱਟੇ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ
8 ਗ੍ਰਾਮ ਚਿੱਟੇ ਨਸ਼ੀਲੇ ਪਦਾਰਥ ਸਮੇਤ ਇੱਕ ਨੌਜਵਾਨ ਕਾਬੂ
Publish Date: Sun, 17 May 2026 06:07 PM (IST)
Updated Date: Mon, 18 May 2026 04:07 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿਟੀ ਲਹਿਰਾ ਚੌਕੀ ਦੇ ਇੰਚਾਰਜ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸਬੰਧੀ ਨਹਿਰ ਦੀ ਪਟੜੀ-ਪਟੜੀ ਪਿੰਡ ਕੋਟੜਾ ਵੱਲ ਜਾ ਰਹੇ ਸਨ। ਜਦੋਂ ਚੌਕੀ ਇੰਚਾਰਜ ਗੁਰਦੇਵ ਸਿੰਘ ਜੰਗਲਾਤ ਨਰਸਰੀ ਕੋਲ ਪਹੁੰਚੇ ਤਾਂ ਇਕ ਨੌਜਵਾਨ ਸੜਕ ’ਤੇ ਤੁਰਿਆ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਚੱਕਮੇ ਪੈਰ ਖਤਾਨਾ ਵੱਲ ਹੋ ਗਿਆ ਤੇ ਲੋਅਰ ਦੀ ਜੇਬ ਵਿੱਚੋਂ ਪਾਰਦਰਸ਼ੀ ਲਿਫਾਫੇ ਕੱਢ ਕੇ ਸੁੱਟਣ ਹੀ ਲੱਗਿਆ ਸੀ ਕਿ ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਦਿਆਂ ਉਸ ਦਾ ਨਾਮ ਪਤਾ ਪੁੱਛਿਆ। ਇਸ ਨੇ ਆਪਣਾ ਨਾਮ ਮੰਗਲ ਸਿੰਘ ਉਰਫ ਗਨੀ ਪੁੱਤਰ ਬਿਕਰ ਸਿੰਘ ਵਾਰਡ ਨੰਬਰ 10 ਲਹਿਰਾਗਾਗਾ ਦੱਸਿਆ। ਜਦੋਂ ਉਸ ਕੋਲੋਂ ਕਾਬੂ ਕੀਤੀ ਪਾਰਦਰਸ਼ੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ ਅੱਠ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਦੋਸ਼ੀ ਮੰਗਲ ਸਿੰਘ ਉਰਫ ਗਣੀ ਨੂੰ ਲਹਿਰਾ ਪੁਲਿਸ ਨੇ ਕਾਬੂ ਕਰਦਿਆਂ ਉਸ ਦੇ ਖ਼ਿਲਾਫ਼ ਧਾਰਾ 21-61-85 ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਚੌਕੀ ਇੰਚਾਰਜ ਗੁਰਦੇਵ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੋਰ ਵੀ ਸਖਤੀ ਨਾਲ ਜਾਰੀ ਰਹੇਗੀ।