ਕਾਰ ਦੀ ਟੱਕਰ ਨਾਲ ਨੌਜਵਾਨ ਦੀ ਮੌਤ
ਕਾਰ ਦੀ ਟੱਕਰ ਨਾਲ ਇੱਕ ਨੌਜਵਾਨ ਦੀ ਮੌਤ
Publish Date: Tue, 28 Apr 2026 04:28 PM (IST)
Updated Date: Wed, 29 Apr 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਵੱਲੋਂ ਇਕ ਕਾਰ ਚਾਲਕ ਵੱਲੋਂ ਇਕ ਨੌਜਵਾਨ ਦੇ ਫੇਟ ਮਾਰੇ ਜਾਣ ਉਪਰੰਤ ਮੌਤ ਹੋ ਜਾਣ ਸਬੰਧੀ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੂਣਕ ਤੋਂ ਮਿਲੀ ਜਾਣਕਾਰੀ ਅਨੁਸਾਰ ਅਰੂਣ ਪਾਸਵਾਨ ਪੁੱਤਰ ਬੋਧਨ ਪਾਸਵਾਨ, ਵਾਸੀ ਟੋਲ ਪਾਗਰਾ( ਬਿਹਾਰ) ਨੇ ਬਰਖ਼ਿਲਾਫ਼ ਅਰਸ਼ਦੀਪ ਸਿੰਘ ਓਰਫ ਅਰਸ਼ੀ ਵਾਸੀ ਲਹਿਲ ਕਲਾਂ, ਥਾਣਾ ਲਹਿਰਾ ਦੇ ਮੁਕੱਦਮਾ ਦਰਜ ਰਜਿਸਟਰਡ ਕਰਵਾਇਆ। ਇਸ ਵਿਚ ਪੀੜਤ ਅਰੁਣ ਪਾਸਵਾਨ ਨੇ ਦੱਸਿਆ ਕਿ ਕੱਲ੍ਹ ਮੈਂ ਤੇ ਮੇਰੇ ਤਾਏ ਦਾ ਲੜਕਾ ਸਰੋਜ ਪਾਸਵਾਨ ਜੋ ਮੂਣਕ ਬਾਜ਼ਾਰ ’ਚੋਂ ਸਾਮਾਨ ਲੈ ਕੇ ਪੈਦਲ ਦੇਹਲਾ ਰੋਡ ’ਤੇ ਬਣੇ ਸੈਲਰ ਨੂੰ ਜਾ ਰਹੇ ਸੀ। ਰਾਤੀ 8 ਵਜੇ ਤੋਂ ਬਾਅਦ ਬਾਹੱਦ ਮੂਣਕ ਗੱਤਾ ਫੈਕਟਰੀ ਕੋਲ ਦੋਸ਼ੀ ਅਰਸ਼ਦੀਪ ਸਿੰਘ ਅਰਸੀ ਨੇ ਆਪਣੀ ਕਾਰ ਮਾਰਕਾ ਬੇਨਟੋ ਬੜੀ ਤੇਜ਼ ਰਫਤਾਰੀ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਮੇਰੇ ਨਾਲ ਜਾ ਰਹੇ ਮੇਰੇ ਤਾਏ ਦੇ ਇਸ ਉਕਤ ਲੜਕੇ ਵਿੱਚ ਮਾਰੀ। ਇਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੁਣ ਮੂਣਕ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਹੇਠ ਪਰਚਾ ਦਰਜ ਕਰਕੇ ਦੋਸ਼ੀ ਅਰਸ਼ਦੀਪ ਉਰਫ ਅਰਸ਼ੀ ਖ਼ਿਲਾਫ਼ ਅਗਲੀ ਕਾਰਵਾਈ ਆਰੰਭ ਦਿੱਤੀ ਹੈ।