ਨਸ਼ੀਲੇ ਪਦਾਰਥਾਂ ਸਮੇਤ 8 ਨਸ਼ਾ ਤਸਕਰ ਕਾਬੂ
ਨਸ਼ੀਲੇ ਪਦਾਰਥਾਂ ਸਮੇਤ 8 ਨਸ਼ਾ ਤਸਕਰ ਕਾਬੂ
Publish Date: Fri, 15 May 2026 03:35 PM (IST)
Updated Date: Sat, 16 May 2026 04:00 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਸੰਗਰੂਰ ਨੇ ਗਸ਼ਤ ਤੇ ਚੈਕਿੰਗ ਦੌਰਾਨ ਵੱਖ-ਵੱਖ ਨਸ਼ੇ ਸਮੇਤ 8 ਤਸਕਰਾਂ ਨੂੰ ਕਾਬੂ ਕੀਤਾ ਹੈ। ਜਦਕਿ 2 ਦੀ ਗ੍ਰਿਫ਼ਤਾਰੀ ਬਾਕੀ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਸੰਗਰੂਰ ਦੇ ਹੌਲਦਾਰ ਭਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੌਰਾਨ ਗੁਪਤ ਸੂਚਨਾ ਮਿਲੀ ਕਿ ਅਮਨਦੀਪ ਸਿੰਘ ਉਰਫ ਬਿੱਛੂ ਨਿਵਾਸੀ ਘਾਬਦਾ ਇਕ ਥੈਲਾ ਪਲਾਸਟਿਕ ਦਾ ਲਈ ਖੜ੍ਹਾ ਸੀ, ਜਿਸ ਵਿਚ ਸ਼ਰਾਬ ਦੀਆਂ ਬੋਤਲਾਂ ਹਨ ਬਾਲੀਆ ਤੋਂ ਭਲਵਾਨ ਵਾਲੀ ਸੜਕ ਤੇ ਨਸ਼ਾ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ 12 ਬੋਤਲਾਂ ਠੇਕਾ ਸ਼ਰਾਬੀ ਦੇਸੀ ਸਣੇ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਉੱਭਾਵਾਲ ਰੋਡ ਤੋਂ ਬਰਲਾਨਾ ਰੋਡ ਵੱਲ ਖਦਾਨਾ ’ਚ ਇਕ ਵਿਅਕਤੀ ਪੈਦਲ ਤੁਰਿਆ ਆਉਦਾ ਸੀ ਤੇ ਪੁਲਿਸ ਦੀ ਗੱਡੀ ਦੇਖ ਕੇ ਉਸ ਨੇ ਆਪਣੇ ਹੱਥ ਵਿਚ ਫੜੇ ਲਿਫਾਫੇ ਨੂੰ ਸੁੱਟ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਦਾ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੁਰਜੀਤ ਨਿਵਾਸੀ ਸੰਗਰੂਰ ਦੱਸਿਆ ਤੇ ਤਲਾਸ਼ੀ ਦੌਰਾਨ ਉਸ ਕੋਲੋਂ 8 ਗ੍ਰਾਮ ਹੈਰੋਇਨ/ਚਿੱਟੇ ਸਮੇਤ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ-1 ਸੰਗਰੂਰ ਦੇ ਥਾਣੇਦਾਰ ਰਾਮ ਸਿੰਘ ਨੂੰ ਜੇਲ ਸੁਪਰਡੈਂਟ ਨੇ ਜੇਲ੍ਹ ਅੰਦਰ ਬੰਦ ਹਾਈ ਰਿਸਕਬੰਦੀ ਧਰਮਿੰਦਰ ਸਿੰਘ ਉਰਫ ਬਾਜੀ ਨਿਵਾਸੀ ਦੋਸਾਂਝ ਕਲਾਂ ਜ਼ਿਲ੍ਹਾ ਮੋਗਾ ਨੂੰ ਸਮਾਨ ਦੇਣ ਆਏ ਦੋ ਵਿਅਕਤੀਆ ਕੋਲੋਂ 8 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ। ਬੰਦੀ ਧਰਮਿੰਦਰ ਸਿੰਘ ਉਰਫ ਬਾਜੀ ਲਖਵੀਰ ਸਿੰਘ ਨਿਵਾਸੀ ਦੋਸਾਂਝ ਕਲਾਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਮਨਪ੍ਰੀਤ ਸਿੰਘ ਨਿਵਾਸੀ ਲੰਡੇ ਮੋਗਾ ਅਤੇ ਵਿੱਕੀ ਜਲਾਲਾਬਾਦ ਦੀ ਗ੍ਰਿਫ਼ਤਾਰੀ ਬਾਕੀ ਹੈ। ਥਾਣਾ ਸੀਟੀ ਸੁਨਾਮ ਦੇ ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਪੀਰਾਂ ਵਾਲਾ ਗੇਟ ਸੁਨਾਮ ਮੌਜੂਦ ਸੀ, ਇਤਲਾਹ ਮਿਲੀ ਕਿ ਸਤਿਗੁਰ ਸਿੰਘ ਨਿਵਾਸੀ ਚੱਠਾ ਨਨਹੇੜਾ ਇੱਕ ਥੈਲਾ ਪਲਾਸਟਿਕ ਜਿਸ ਵਿਚ ਸਰਾਬ ਠੇਕਾ ਦੇਸੀ ਹੈ, ਪਿੰਡ ਚੱਠਾ ਨਨਹੇੜਾ ਤੋ ਸੁਨਾਮ ਵੱਲ ਪੁਲ ਤੇ ਬੈਠਾ ਹੈ ਅਤੇ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ ਪੁਲਿਸ ਨੇ ਛਾਪਾ ਮਾਰ ਕੇ 11 ਬੋਤਲਾਂ ਸ਼ਰਾਬ ਠੇਕਾ ਦੇਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ ਦਿੜ੍ਹਬਾ ਪੁਲਿਸ ਨੇ ਹਰਦੀਪ ਸਿੰਘ ਨਿਵਾਸੀ ਦਿੜ੍ਹਬਾ ਅਤੇ ਜਸ਼ਨਦੀਪ ਸਿੰਘ ਨਿਵਾਸੀ ਗੁੱਜਰਾਂ ਨੂੰ 5.23 ਗ੍ਰਾਮ ਚਿੱਟਾ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਹੈ। ਲਹਿਰਾ ਪੁਲਿਸ ਨੇ ਕੁਲਵਿੰਦਰ ਸਿੰਘ ਉਰਫ ਕਾਕੂ ਨਿਵਾਸੀ ਭਟਾਲ ਕਲਾਂ ਕੋਲੋਂ 30 ਬੋਤਲਾਂ ਸ਼ਰਾਬ ਨਾਜਾਇਜ਼ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੂਨਕ ਪੁਲਿਸ ਨੇ ਬਿੰਦਰ ਸਿੰਘ ਉਰਫ ਦੌਦਾ ਨਿਵਾਸੀ ਭੁਟਾਲ ਖੁਰਦ ਨੂੰ 40 ਪਾਬੰਦੀਸ਼ੁਦਾ ਗੋਲ਼ੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਉਪਰੋਕਤ ਵਿਅਕਤੀਆ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਕਰ ਲਏ ਹਨ।