ਵੱਖ-ਵੱਖ ਨਸ਼ੀਲੇ ਪਦਾਰਥਾਂ ਸਣੇ 56 ਗ੍ਰਿਫ਼ਤਾਰ
ਵੱਖ-ਵੱਖ ਨਸ਼ੀਲੇ ਪਦਾਰਥਾਂ ਸਣੇ 56 ਗ੍ਰਿਫਤਾਰ
Publish Date: Mon, 06 Oct 2025 04:45 PM (IST)
Updated Date: Tue, 07 Oct 2025 04:04 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਖਨੌਰੀ ਪੁਲਿਸ ਨੇ ਵੱਖ-ਵੱਖ ਨਸ਼ੀਲੇ ਪਦਾਰਥਾਂ ਸਣੇ 56 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦਰਜ ਕੀਤੇ ਹਨ। ਥਾਣਾ ਖਨੌਰੀ ਦੇ ਐੱਸਐੱਚਓ ਹਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਐੱਨਡੀਐਂਡਪੀਐੱਸ ਐਕਟ ਅਧੀਨ 38 ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿਚ 56 ਦੋਸ਼ੀਆਂ ਨੂੰ ਫੜ੍ਹ ਕੇ ਉਨ੍ਹਾਂ ਪਾਸੋਂ ਡੇਢ ਕਿੱਲੋ ਅਫੀਮ, 120 ਕਿੱਲੋ ਭੁੱਕੀ, 1660 ਨਸ਼ੀਲੀਆਂ ਗੋਲੀਆਂ, ਚਾਰ ਕਿੱਲੋ ਸੁਲਫਾ 14 ਗ੍ਰਾਮ ਹੈਰੋਇਨ ਅਤੇ 10 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਐਕਸਾਈਜ ਐਕਟ ਦੇ ਤਹਿਤ 38 ਮੁਕਦਮੇਂ ਦਰਜ ਕਰ ਕੇ 50 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 750 ਬੋਤਲਾਂ ਸ਼ਰਾਬ 940 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਦੌਰਾਨ ਨਸ਼ਾ ਛਡਾਉਣ ਲਈ 8 ਵਿਅਕਤੀਆਂ ਨੂੰ ਨਸ਼ਾ ਛੱਡਣ ਦੀ ਦਵਾਈ ਸਮੇਤ 44 ਵਿਅਕਤੀਆਂ ਨੂੰ ਡੀ ਅਡਿਕਸ਼ਨ ਸੈਂਟਰ ਦਾਖਲ ਕਰਵਾਇਆ ਹੈ ਤਾਂ ਜੋ ਪੱਕੇ ਤੌਰ ’ਤੇ ਨਸ਼ਾ ਛੱਡ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਲੋਕ ਇੱਕਜੁਟ ਹੋ ਕੇ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਜੋ ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ।