ਭੰੜਤੋੜ ਕਰਨ ਦੇ ਦੋਸ਼ ਹੇਠ ਔਰਤ ਸਣੇ 5 ਨਾਮਜ਼ਦ
ਭੰੜ-ਤੋੜ ਕਰਨ ਤੇ ਦੋਸ਼ ਹੇਠ ਔਰਤ ਸਣੇ 5 ਨਾਮਜ਼ਦ
Publish Date: Sat, 21 Feb 2026 06:21 PM (IST)
Updated Date: Sat, 21 Feb 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਟੈਂਟ ਹਾਊਸ ’ਤੇ ਗੱਡੀ ਦੀ ਭੰੜ-ਤੋੜ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹੀਰਾ ਸਿੰਘ ਉਰਫ਼ ਬੰਟੀ ਪੁੱਤਰ ਦਰਬਾਰਾ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 5-6 ਨੌਜਵਾਨ ਬਿਨਾਂ ਨੰਬਰੀ ਕਾਰ ਵਿਚ ਉਸ ਦੀ ਹਰਮਨ ਟੈਂਟ ਹਾਊਸ ਦੀ ਦੁਕਾਨ ’ਤੇ ਆਏ ਸਨ। ਉਨ੍ਹਾਂ ਨੇ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਤੇ ਮਹਿੰਦਰਾ ਬਲੈਰੋ ਦੀ ਭੰਨਤੋੜ ਕੀਤੀ ਤੇ ਫ਼ਰਾਰ ਹੋ ਗਏ। ਉਕਤ ਵਿਅਕਤੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਰ ’ਤੇ ਗੁਰਸ਼ਰਨ ਸਿੰਘ, ਸਨਪ੍ਰੀਤ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਸੋਨੂੰ, ਲਵਲੀ, ਕਿਰਣਦੀਪ ਕੌਰ ਉਰਫ਼ ਖੁੱਸੀ ਖ਼ਿਲਾਫ਼ ਪੁਲਿਸ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।