ਪਿੰਡ ਰਿਉਣਾ ਭੋਲਾ ਵਿਖੇ 49ਵਾਂ ਕੁਸ਼ਤੀਆਂ ਕਰਵਾਇਆ
ਪਿੰਡ ਰਿਉਣਾ ਭੋਲਾ ਵਿਖੇ 49ਵਾਂ ਕੁਸ਼ਤੀ ਦੰਗਲ ਕਰਵਾਇਆ
Publish Date: Fri, 20 Mar 2026 04:55 PM (IST)
Updated Date: Fri, 20 Mar 2026 04:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਰਿਉਣਾ ਭੋਲਾ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਵੱਲੋਂ ਹਰੇਕ ਸਾਲ ਦੀ ਤਰਾਂ ਬਾਬਾ ਜਿਉਣਾ ਰਾਮ ਜੀ ਦੀ ਯਾਦ ਵਿਚ 49ਵਾਂ ਵਿਸ਼ਾਲ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਤੋ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਚੰਗੀ ਜ਼ਿੰਦਗੀ ਲਈ ਨੌਜਵਾਨ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਨਾਉਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣੇ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਖੇਡਾਂ ਮਨੁੱਖ ਦੀ ਸ਼ਖ਼ਸੀਅਤ ਘੜਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਭੁਪਿੰਦਰ ਸਿੰਘ ਬਧੌਛੀ, ਸਰਪੰਚ ਜਗਜੀਤ ਸਿੰਘ, ਪੰਚ ਜਸਵਿੰਦਰ ਸਿੰਘ ਰਿਉਣਾ, ਗੁਰਭੇਜ ਸਿੰਘ ਰਾਏ, ਜਗਦੀਪ ਸਿੰਘ ਨੰਬਰਦਾਰ, ਧਰਮਿੰਦਰ ਸਿੰਘ ਨਬੀਪੁਰ, ਗੁਰਲਾਲ ਸਿੰਘ ਲਾਲੀ, ਫੱਮਣ ਸਿੰਘ, ਹਰਵਿੰਦਰ ਸਿੰਘ ਲਟੋਰ, ਅਵਤਾਰ ਸਿੰਘ ਅਮਰਗੜ, ਸੁਖਵਿੰਦਰ ਸਿੰਘ ਕਾਲਾ, ਰਣਜੀਤ ਸਿੰਘ ਰਾਣਾ, ਸੰਜੂ ਰੁੜਕੀ, ਬੂਟਾ ਸਿੰਘ, ਮਨਜੀਤ ਸਿੰਘ ਪੰਚ ਨਬੀਪੁਰ, ਗੁਰਦੀਸ਼ ਸਿੰਘ ਸਾਬਕਾ ਸਰਪੰਚ, ਹਰਿੰਦਰ ਸਿੰਘ ਮੂਲੇਪੁਰ, ਹਰਪ੍ਰੀਤ ਸਿੰਘ ਨਲੀਨਾ, ਗੁਰਵਰਿੰਦਰ ਸਿੰਘ, ਸੁਖਦੀਪ ਸਿੰਘ, ਨਰਿੰਦਰ ਸਿੰਘ ਨਿੰਦੀ, ਸਤਨਾਮ ਸਿੰਘ, ਗੁਲਜਾਰ ਸਿੰਘ ਸ਼ਾਹੀ, ਮਨਜੀਤ ਸਿੰਘ, ਧਰਮਿੰਦਰ ਸਿੰਘ ਗੋਰਖਾ, ਹਰਦੇਵ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਗੋਲੂ ਛੰਨਾ, ਸੁਰਮੁੱਖ ਸਿੰਘ ਹੱਲੋਤਾਲੀ, ਅਮਰ ਸਿੰਘ ਲਟੋਰ, ਰਾਜਵੀਰ ਸਿੰਘ ਰਾਜਾ, ਭੁਪਿੰਦਰ ਸਿੰਘ ਬਾਠ, ਕੁਲਜਿੰਦਰ ਸਿੰਘ ਚੀਮਾ, ਹਰਨਾਮ ਸਿੰਘ, ਮੰਗਤ ਸਿੰਘ, ਰਣਜੀਤ ਸਿੰਘ, ਕੁਲਜੀਤ ਸਿੰਘ ਫੌਜੀ, ਪੰਚ ਰਘਵੀਰ ਸਿੰਘ, ਤਜਿੰਦਰ ਸਿੰਘ, ਤਾਰਾ ਖਾਨ, ਫੀਰਾ ਖਾਨ, ਰਣਧੀਰ ਸਿੰਘ ਨੰਬਰਦਾਰ ਤੇ ਹੋਰ ਪਿੰਡ ਵਾਸੀ ਮੌਜੂਦ ਸਨ।