ਪਿਸਤੌਲ ਦੇ ਜ਼ੋਰ ’ਤੇ 40 ਹਜ਼ਾਰ ਲੁੱਟੇ
ਪਿਸਤੌਲ ਦੀ ਨੋਕ ਤੇ 40 ਹਜ਼ਾਰ ਲੁੱਟੇ
Publish Date: Tue, 19 May 2026 05:17 PM (IST)
Updated Date: Wed, 20 May 2026 04:04 AM (IST)

ਸੱਤਪਾਲ ਸਿੰਘ ਕਾਲਾਬੂਲਾ,ਪੰਜਾਬੀ ਜਾਗਰਣ, ਸ਼ੇਰਪੁਰ : ਕਸਬਾ ਸ਼ੇਰਪੁਰ ਦੇ ਬੜੀ ਚੌਕ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਸੁਵਿਧਾ ਕੇਂਦਰ ਤੋਂ ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ 40 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਗ੍ਰਾਹਕ ਸੁਵਿਧਾ ਕੇਂਦਰ ਦੇ ਸੰਚਾਲਕ ਮੁਨੀਸ਼ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਸ਼ੇਰਪੁਰ ਨੇ ਦੱਸਿਆ ਕਿ ਕਰੀਬ ਸ਼ਾਮ 5:15 ਵਜੇ ਦੁਕਾਨ ’ਤੇ ਕੰਮ ਕਰਦੀ ਲੜਕੀ ਬੈਠੀ ਸੀ ਤਾਂ ਦੋ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋਕੇ ਆਏ ਤੇ ਪਿਸਤੌਲ ਦਿਖਾ ਕੇ ਸੁਵਿਧਾ ਕੇਂਦਰ ਦੇ ਗੱਲੇ ’ਚ ਪਏ ਕਰੀਬ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਉਹ ਇਸ ਲੁੱਟ ਉਪਰੰਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਰਨਾਲਾ ਰੋਡ ਵਾਲੀ ਸਾਈਡ ਨੂੰ ਚਲੇ ਗਏ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਸ਼ੇਰਪੁਰ ਪੁਲਿਸ਼ ਤੇ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਸ਼ੇਰਪੁਰ ਵੱਲੋਂ ਸੀਸੀਟੀਵੀ ਕੈਮਰਿਆ ਦੀ ਫੁਟੋਜ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਬੜੀ ਚੌਕ ’ਚ ਅਲੱਗ-ਅਲੱਗ ਬੈਂਕਾਂ ਦੀਆਂ ਤਿੰਨ ਬ੍ਰਾਂਚਾਂ ਹਨ ਤੇ ਇਕ ਪ੍ਰਾਈਵੇਟ ਕੇਂਦਰ ’ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਕਾਰਨ ਲੋਕਾਂ ’ਚ ਸਹਿਮ ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਬ-ਡਿਵੀਜਨ ਧੂਰੀ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੀਸੀਟੀਵੀ ਫੁਟੋਜ ਦੇ ਆਧਾਰ ’ਤੇ ਤਫਤੀਸ਼ ਕਰਵਾ ਰਹੇ ਹਨ। ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।