ਕੁੱਟਮਾਰ ਦੇ ਦੇਸ਼ ਹੋਠ ਔਰਤ ਸਣੇ 4 ਨਾਮਜ਼ਦ
ਕੁੱਟਮਾਰ ਦੇ ਦੇਸ਼ ਹੋਠ ਔਰਤ ਸਣੇ 4 ਨਾਮਜ਼ਦ
Publish Date: Tue, 05 May 2026 05:34 PM (IST)
Updated Date: Tue, 05 May 2026 05:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਨੇ ਔਰਤ ਸਣੇ 4 ਵਿਅਕਤੀਆਂ ਨੂੰ ਆਪਣੇ ਹੀ ਪਿੰਡ ਦੇ ਮੋਹਤਬਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਉਪਰਕੋਤ ਕਾਰਵਾਈ ਪੀੜਤ ਦੀ ਪਤਨੀ ਵਲੋਂ ਕੀਤੀ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੇ ਇਲਜ਼ਾਮ ਲਾਇਆ ਕਿ ਜੋਤ, ਕਰਨ , ਵੰਸ਼ ਅਤੇ ਰਿੰਪੀ ਦੇਵੀ ਵਾਸੀਪਿੰਡ ਬੁਚੜੇ ਨੇ ਕਥਿਤ ਤੌਰ ’ਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ ਹਨ ਕਿਉਂਕਿ ਉਸ ਦੇ ਪਤੀ ਵੱਲੋਂ ਕੁੱਝ ਲੋਕਾਂ ਖਿਲਾਫ ਪਿੰਡ ਦੇ ਛੱਪੜ ’ਤੇ ਕੀਤੇ ਕਬਜੇ ਨੂੰ ਹਟਾਉਣ ਲਈ ਬੀਡੀਪੀਓ ਦੇ ਕੇਸ ਕੀਤਾ ਹੋਇਆ ਹੈ।