ਕੈਂਪ ਸਮੇਂ 35 ਯੂਨਿਟ ਖੂਨ ਇਕੱਤਰ ਕਰਕੇ ਹਸਪਤਾਲ ਭੇਜਿਆ
ਕੈਂਪ ਦੌਰਾਨ 35 ਯੂਨਿਟ ਖੂਨ ਇਕੱਤਰ ਕਰਕੇ ਹਸਪਤਾਲ ਭੇਜਿਆ
Publish Date: Sun, 26 Apr 2026 03:48 PM (IST)
Updated Date: Mon, 27 Apr 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਦੇ ਤਪ ਅਸਥਾਨ ਨਾਭਾ ਗੇਟ ਵਿਖੇ ਪ੍ਰਬੰਧਕੀ ਕਮੇਟੀ, ਸੇਵਾ ਦਲ ਤੇ ਸਮੂਹ ਸੰਗਤ ਵੱਲੋਂ 12ਵਾਂ ਖੂਨਦਾਨ ਕੈਂਪ ਸਿਹਤ ਵਿਭਾਗ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਤੇ ਸੇਵਾ ਦਲ ਅਹੁਦੇਦਾਰਾਂ ਇੰਦਰਪਾਲ ਸਿੰਘ ਸਿਬੀਆ, ਸੰਦੀਪ ਦਾਨੀਆ, ਬਲਜਿੰਦਰ ਖੰਗੂੜਾ, ਹਰੀਸ਼ ਅਰੋੜਾ, ਬਲਜਿੰਦਰ ਸ਼ਰਮਾ, ਸੰਜੀਵ ਕੁਮਾਰ ਟੋਨੀ, ਪੰਕਜ ਥਰੇਜਾ, ਅੰਕੁਰ ਸਿੰਗਲਾ, ਪੰਕਜ ਥਰੇਜਾ, ਅਨਿਲ ਸਿੰਗਲਾ, ਦੁਰਗਾ ਸੇਵਾ ਦਲ ਦੇ ਪ੍ਰਧਾਨ ਅਰੂਪ ਸਿੰਗਲਾ, ਭੁਪਿੰਦਰ ਕੁਮਾਰ ਬੰਟੀ, ਪਵਨ ਕੁਮਾਰ, ਵਿਜੈ ਕਾਂਤ (ਵਰਮਾ), ਅਕਸ਼ੈ ਸਿੰਗਲਾ, ਮਲਕੀਤ ਸਿੰਘ ਸੈਣੀ, ਬਲਵਿੰਦਰ ਮੁੰਦਰੀ, ਕਾਂਤ ਸ਼ਰਮਾ ਦੀ ਦੇਖ-ਰੇਖ ਵਿੱਚ ਲਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਸਾਬਕਾ ਪ੍ਰਧਾਨ ਨਗਰ ਕੌਸਲ ਇਕਬਾਲਜੀਤ ਸਿੰਘ ਪੂਨੀਆ, ਪਰਮਿੰਦਰ ਸਿੰਘ ਢੀਡਸਾ ਦੇ ਮਾਤਾ ਹਰਜੀਤ ਕੌਰ, ਐੱਮਸੀ ਪਿੰਕੀ ਚਿੰਦ ਤੋਂ ਇਲਾਵਾ ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ, ਜਨਰਲ ਸਕੱਤਰ ਤਰਸੇਮ ਕਾਲੜਾ, ਨੰਦ ਲਾਲ ਗਾਂਧੀ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਸਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਜਨਰਲ ਸਕੱਤਰ ਕੰਵਲਜੀਤ ਸਿੰਘ, ਆਰਗੇਨਾਈਜੇਸ਼ਨ ਰਾਜ ਕੁਮਾਰ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਐਡਵੋਕੇਟ ਸੁਭਾਸ਼ ਬਾਂਸਲ, ਉੱਘੇ ਸਮਾਜ ਸੇਵੀ ਵਿਜੈ ਸਿੰਗਲਾ, ਪ੍ਰਾਚੀਨ ਹਨੂੰਮਾਨ ਮੰਦਰ ਦੇ ਸੰਚਾਲਕ ਪੰਕਜ ਬਾਵਾ, ਸ੍ਰੀ ਬ੍ਰਾਹਮਣ ਸਭਾ ਦੇ ਆਗੂ ਪ੍ਰੀਤ ਸ਼ਰਮਾ ਸੋਨਾ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਗੋਬਿੰਦਰ ਸ਼ਰਮਾ, ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਦੇ ਚੇਲੇ ਚੰਦਰਮੁਖੀ ਮਹੰਤ ਉੱਘੇ ਭਜਨ ਗਾਇਕ ਵਿਸ਼ਵਜੀਤ ਕਾਲਾ, ਭਾਜਪਾ ਦੇ ਪ੍ਰਧਾਨ ਰੋਮੀ ਗੋਇਲ ਤੇ ਹੈਪੀ ਗੋਇਲ, ਸਮਾਜ ਸੇਵਿਕਾ ਨੇਹਾ ਗਰੋਵਰ, ਰਿਪੂਦਮਨ ਸ਼ਰਮਾ, ਪ੍ਰੋ. ਅਰੁਣ ਸਰਾਓ, ਪੰਜਾਬ ਡੀਜੇ ਲਾਈਟ ਸਾਊਡ ਵੈੱਲਫੇਅਰ ਪੰਜਾਬ ਦੇ ਪ੍ਰਧਾਨ ਪ੍ਰਕਾਸ਼ ਕਾਲਾ, ਵਿਸ਼ੇਸ਼ ਸਹਿਯੋਗੀ ਕਮਲ ਸੱਚਦੇਵਾ ਆਦਿ ਵੱਲੋਂ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।