70 ਲੱਖ ਰੁਪਏ ਮੁੱਲ ਦੇ 300 ਮੋਬਾਈਲ ਮਾਲਕਾਂ ਨੂੰ ਵਾਪਸ ਸੌਂਪੇ
70 ਲੱਖ ਰੁਪਏ ਮੁੱਲ ਦੇ 300 ਮੋਬਾਈਲ ਮਾਲਕਾਂ ਨੂੰ ਵਾਪਸ ਸੌਂਪੇ
Publish Date: Tue, 03 Mar 2026 04:45 PM (IST)
Updated Date: Tue, 03 Mar 2026 04:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਚੋਰੀ ’ਤੇ ਗੁੰਮ ਹੋਏ ਕਰੀਬ 70 ਲੱਖ ਰੁਪਏ ਮੁੱਲ ਦੇ 300 ਮੋਬਾਈਲ ਫੋਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ। ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਸਥਾਨਕ ਪੁਲਿਸ ਲਾਈਨ ਵਿਖੇ ਮੋਬਾਈਲ ਸੌਂਪਣ ਮੌਕੇ ਦੱਸਿਆ ਕਿ ਤਕਨੀਕੀ ਸੈਲ ਨੇ ਸੀਈਆਈਆਰ ਪੋਰਟਲ ਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਇਹ ਫੋਨ ਟਰੇਸ ਕੀਤੇ। ਇਨ੍ਹਾਂ ਵਿਚ 17 ਆਈਫੋਨ ਤੇ 283 ਐਂਡਰਾਇਡ ਫੋਨ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਗੁੰਮ ਹੋਣ ’ਤੇ ਤੁਰੰਤ ਸਬੰਧਤ ਪੁਲਿਸ ਸਾਂਝਾ ਕੇਂਦਰ ਵਿੱਚ ਰਿਪੋਰਟ ਦਰਜ ਕਰਵਾਉਣ ਤੇ ਉਸ ਨੂੰ ਸੀਈਆਈਆਰ ਪੋਰਟਲ ’ਤੇ ਅਪਲੋਡ ਕਰਨ। ਫੋਨ ਵਾਪਸ ਮਿਲਣ ’ਤੇ ਮਾਲਕਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।