300 ਲੀਟਰ ਲਾਹਣ ਕੀਤਾ ਬਰਾਮਦ
300 ਲੀਟਰ ਲਾਹਣ ਕੀਤਾ ਬਰਾਮਦ
Publish Date: Tue, 28 Apr 2026 04:39 PM (IST)
Updated Date: Wed, 29 Apr 2026 04:04 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਇੱਕ ਵਿਅਕਤੀ ਕੋਲੋਂ 300 ਲੀਟਰ ਲਾਹਣ ਬਰਾਮਦ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ, ਕਿ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਬੱਸ ਅੱਡਾ ਜਲੂਰ ਮੌਜੂਦ ਸਨ। ਉਸ ਸਮੇਂ ਮੁਖਰ ਖਾਸ ਨੇ ਇਤਲਾਹ ਦਿੱਤੀ ਕਿ ਰਾਮ ਸਿੰਘ ਵਾਸੀ ਢੀਡਸਾ ਰੋਡ, ਜਲੂਰ ਥਾਣਾ ਲਹਿਰਾ ਆਪਣੇ ਘਰ ਵਿੱਚ ਗੁੜ ਦੇ ਲਾਹਣ ਤੋਂ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਜੇਕਰ ਹੁਣੇ ਹੀ ਇਸ ਦੇ ਘਰ ਵਿੱਚ ਛਾਪੇਮਾਰੀ ਕੀਤੀ ਜਾਵੇ ਤਾਂ ਰਾਮ ਸਿੰਘ ਸਮੇਤ ਨਜਾਇਜ਼ ਸ਼ਰਾਬ ਜਾਂ ਲਾਹਣ ਦੇ ਕਾਬੂ ਆ ਸਕਦਾ ਹੈ ।ਜਿਸ ਪਰ ਸਮੇਤ ਪੁਲਿਸ ਪਾਰਟੀ ਨੇ ਰਾਮ ਸਿੰਘ ਉਕਤ ਦੇ ਘਰੇ ਛਾਪੇਮਾਰੀ ਕੀਤੀ ਅਤੇ ਇਸ ਛਾਪੇਮਾਰੀ ਦੌਰਾਨ 300 ਲੀਟਰ ਲਾਹਣ ਵੀ ਬਰਾਮਦ ਕੀਤਾ ਗਿਆ। ਲਹਿਰਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਪ੍ਰੰਤੂ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਦੱਸੀ ਜਾ ਰਹੀ ਹੈ।