ਗਾਂਜਾ ਬਰਾਮਦਗੀ ਦੇ ਮਾਮਲੇ ’ਚ 2 ਨੂੰ 10-10 ਸਾਲ ਦੀ ਕੈਦ
ਗਾਂਜਾ ਬਰਾਮਦਗੀ ਦੇ ਮਾਮਲੇ ’ਚ 2 ਨੂੰ 10-10 ਸਾਲ ਦੀ ਕੈਦ
Publish Date: Tue, 05 May 2026 06:16 PM (IST)
Updated Date: Tue, 05 May 2026 06:20 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਕਰੀਬ ਪੰਜ ਸਾਲ ਪਹਿਲਾਂ ਨਬੀਪੁਰ ਚੌਕੀ ਦੀ ਪੁਲਿਸ ਵੱਲੋਂ 21 ਕਿੱਲੋ ਗਾਂਜੇ ਸਮੇਤ ਕਾਬੂ ਕੀਤੇ ਗਏ ਚੰਡੀਗੜ੍ਹ ਦੇ ਦੋ ਨੌਜਵਾਨਾਂ ਨੂੰ ਸਥਾਨਕ ਅਦਾਲਤ ਨੇ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 10 ਅਪ੍ਰੈਲ 2021 ਨੂੰ ਥਾਣਾ ਸਰਹਿੰਦ ਵਿਖੇ ਐਨਡੀਪੀਐਸ ਐਕਟ ਤਹਿਤ ਦਰਜ ਮੁਕੱਦਮੇ ’ਚ ਸੂਰਜ ਸਿੰਘ (28) ਅਤੇ ਸੁਰਿੰਦਰ ਉਰਫ਼ ਸੋਨੂੰ ਉਰਫ਼ ਲੱਕੀ (29) ਵਾਸੀ ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਅੰਬਾਲਾ-ਸਰਹਿੰਦ ਜੀਟੀ ਰੋਡ ’ਤੇ ਪਿੰਡ ਜਲਵੇੜਾ ਨਜ਼ਦੀਕ ਚੈਕਿੰਗ ਦੌਰਾਨ ਰਾਜਪੁਰਾ ਵੱਲੋਂ ਆ ਰਹੀ ਇੱਕ ਹੋਂਡਾ ਸਿਟੀ ਕਾਰ ਨੂੰ ਰੋਕਿਆ ਸੀ, ਜਿਸ ’ਚ ਇਹ ਦੋਵੇਂ ਸਵਾਰ ਸਨ। ਚੌਕੀ ਇੰਚਾਰਜ ਥਾਣੇਦਾਰ ਪ੍ਰਿੰਸਪ੍ਰੀਤ ਸਿੰਘ ਨੇ ਡੀਐੱਸਪੀ ਮਨਜੀਤ ਸਿੰਘ ਦੀ ਹਾਜ਼ਰੀ ’ਚ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚੋਂ 21 ਕਿੱਲੋ ਗਾਂਜਾ ਬਰਾਮਦ ਹੋਇਆ ਸੀ। ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ’ਤੇ ਫਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਸੂਰਜ ਸਿੰਘ ਅਤੇ ਸੁਰਿੰਦਰ ਉਰਫ਼ ਸੋਨੂੰ ਨੂੰ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਕੈਦ ਬਾਮੁਸ਼ੱਕਤ ਅਤੇ 1-1 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।