ਕਰੰਟ ਲੱਗਣ ਨਾਲ 17 ਸਾਲਾਂ ਨੌਜਵਾਨ ਦੀ ਮੌਤ
ਕਰੰਟ ਲੱਗਣ ਨਾਲ 17 ਸਾਲਾਂ ਨੌਜਵਾਨ ਦੀ ਮੌਤ
Publish Date: Thu, 26 Feb 2026 06:41 PM (IST)
Updated Date: Fri, 27 Feb 2026 04:08 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਬ ਡਿਵੀਜ਼ਨ ਭਵਾਨੀਗੜ੍ਹ ਦੇ ਨੇੜ੍ਹਲੇ ਪਿੰਡ ਸੰਘਰੇੜੀ ਵਿਖੇ ਇਕ ਖੇਤ ਚ ਟਿਊਬਵੈੱਲ ਮੋਟਰ ਦੀ ਮੁਰੰਮਤ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ 17 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜਸ਼ਨਦੀਪ ਸਿੰਘ ਪੁੱਤਰ ਮੇਹਰ ਸਿੰਘ ਪਿੰਡ ਰੋਸ਼ਨਵਾਲਾ ਦਾ ਰਹਿਣ ਵਾਲਾ ਸੀ, ਜੋ ਕਿ ਆਪਣੇ ਪਿੰਡ ਵਿਖੇ ਹੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਕੇ ਪਿੰਡ ਫੱਗੂਵਾਲਾ ਨਿਵਾਸੀ ਬੀਰਬਲ ਸਿੰਘ ਕੋਲ ਬਿਜਲੀ ਮੁਰੰਮਤ ਦਾ ਕੰਮ ਕਰਦਾ ਤੇ ਸਿੱਖਦਾ ਸੀ। ਜਾਣਕਾਰੀ ਅਨੁਸਾਰ ਜਸ਼ਨਦੀਪ ਸਿੰਘ ਵੀਰਵਾਰ ਨੂੰ ਬੀਰਬਲ ਸਿੰਘ ਨਾਲ ਨੇੜਲੇ ਪਿੰਡ ਸੰਘਰੇੜੀ ਵਿਖੇ ਇਕ ਕਿਸਾਨ ਦੇ ਖੇਤ ਵਿਚ ਟਿਊਬਵੈੱਲ ਮੋਟਰ ਦੀ ਮੁਰੰਮਤ ਕਰਨ ਗਿਆ ਸੀ ਤਾਂ ਇਸ ਦੌਰਾਨ ਜਸ਼ਨਦੀਪ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗਾ ਜਿਸਨੂੰ ਗੰਭੀਰ ਹਾਲਤ ਵਿਚ ਤੁਰੰਤ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਜਸ਼ਨਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਓਧਰ, ਪੁਲਸ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।