ਬਡਾਲੀ ਆਲਾ ਸਿੰਘ ਦੇ 15 ਪਰਿਵਾਰ ਅਕਾਲੀ ਦਲ ’ਚ ਸ਼ਾਮਲ
ਬਡਾਲੀ ਆਲਾ ਸਿੰਘ ਦੇ 15 ਪਰਿਵਾਰ ‘ਆਪ’ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ : ਭੁੱਟਾ
Publish Date: Thu, 19 Mar 2026 06:25 PM (IST)
Updated Date: Thu, 19 Mar 2026 06:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਵਿਚ ਪਾਰਟੀ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ ਜਦੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਬਡਾਲੀ ਆਲਾ ਸਿੰਘ ਦੇ 15 ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਪਿੰਡ ਬਡਾਲੀ ਆਲਾ ਸਿੰਘ ਦੇ ਰੁਪਿੰਦਰ ਕੌਰ ਪੰਚ, ਰਾਜਵੀਰ ਸਿੰਘ ਪੰਚ, ਰਣਜੀਤ ਕੌਰ ਪੰਚ, ਕਰਨਜੀਤ ਸਿੰਘ ਰਿਟਾਇਰ ਏਐਫਐਸਓ, ਭੁਪਿੰਦਰ ਸਿੰਘ, ਲਵਪ੍ਰੀਤ ਸਿੰਘ, ਨਿਰਮਲ ਸਿੰਘ, ਅਮਰਿੰਦਰ ਸਿੰਘ, ਸੁਦਾਗਰ ਸਿੰਘ, ਮਹਿੰਦਰ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਅਰਸ਼ ਜੋਤ ਸਿੰਘ, ਮਲਕੀਤ ਸਿੰਘ ਅੱਜ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸਾਮਲ ਹੋ ਗਏ। ਇਸ ਮੌਕੇ ਭੁੱਟਾ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਝੂਠੇ ਲਾਅਰੇ ਲਾਉਂਦੀ ਰਹੀ ਹੈ ਅਤੇ ਲੋਕ ਹੁਣ ਉਸ ਦੀ ਅਸਲੀਅਤ ਪਛਾਣ ਚੁੱਕੇ ਹਨ ਜਿਸ ਕਾਰਨ ਲੋਕ ਪੰਜਾਬੀਆਂ ਦੀ ਮਾਂ ਪਾਰਟੀ ਅਕਾਲੀ ਦਲ ਵਿਚ ਆ ਰਹੇ ਹਨ। ਇਸ ਮੌਕੇ ਜਸਬੀਰ ਸਿੰਘ ਸਾਬਕਾ ਸਰਪੰਚ ਰਜਿੰਦਰਗੜ, ਭਿੰਦਰ ਸਿੰਘ ਬਡਾਲੀ ਆਲਾ ਸਿੰਘ, ਗੁਰਮੀਤ ਸਿੰਘ ਕਸੁੰਬੜੀ, ਸਰਬਜੀਤ ਸਿੰਘ ਡੰਘੇੜੀਆ ਸਰਕਲ ਪ੍ਰਧਾਨ ਬਡਾਲੀ ਆਲਾ ਸਿੰਘ, ਬਲਵਿੰਦਰ ਸਿੰਘ ਝਾਂਮਪੁਰ ਸੀਨੀਅਰ ਮੀਤ ਪ੍ਰਧਾਨ ਸਰਕਲ ਬਡਾਲੀ ਆਲਾ ਸਿੰਘ, ਕਿਰਨਦੀਪ ਸਿੰਘ ਚੁੰਨੀ, ਨਾਜਰ ਸਿੰਘ ਬਲਾੜੀ, ਸੁਖਦੀਪ ਸਿੰਘ ਦੁਬਾਲੀ, ਕਮਲਜੀਤ ਸਿੰਘ ਸਾਬਕਾ ਸਰਪੰਚ ਬਡਾਲੀ ਆਲਾ ਇੰਦਰਜੀਤ ਸਿੰਘ ਖੇੜਾ, ਕੁਲਦੀਪ ਸਿੰਘ ਚੁੰਨੀ, ਗੁਰਪ੍ਰੀਤ ਸਿੰਘ ਸੈਣੀ ਮਾਜਰਾ ਆਦਿ ਮੌਜੂਦ ਸਨ।