ਗੁਰਦੇਵ ਹੈਪੀ ਇਕਾਈ ਪ੍ਰਧਾਨ ਨਿਯੁਕਤ
ਪਿੰਡ ਤਸੌਲੀ ਵਿਖੇ ਇਕਾਈ ਦਾ ਗਠਨ , ਗੁਰਦੇਵ ਸਿੰਘ ਹੈਪੀ ਇਕਾਈ ਪ੍ਰਧਾਨ ਨਿਯੁਕਤ
Publish Date: Sun, 10 May 2026 04:14 PM (IST)
Updated Date: Sun, 10 May 2026 04:15 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਪਿੰਡ ਤਸੌਲੀ ਵਿਖੇ ਗੁਰਸੇਵਕ ਸਿੰਘ ਹੈਪੀ ਦੀ ਅਗਵਾਈ ਵਿਚ ਹੋਈ। ਮੀਟਿੰਗ ’ਚ ਵਿਸ਼ੇਸ਼ ਤੌਰ ਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਤਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ , ਲੱਖਾ ਸਿੰਘ ਲੰਬੜਦਾਰ ਸੋਟੀ ਜਨਰਲ ਸਕੱਤਰ ਪੰਜਾਬ, ਸੋਨੂ ਕੁਆਟਰ, ਕਮਲਜੀਤ ਸਿੰਘ ਲੈਹਲਾ ਮੀਤ ਪ੍ਰਧਾਨ ਜ਼ਿਲ੍ਹਾ ਮੋਹਾਲੀ, ਲਖਵਿੰਦਰ ਸਿੰਘ ਉੜਦਣ ਜ਼ਿਲ੍ਹਾ ਜਨਰਲ ਸਕੱਤਰ , ਕੁਲਵਿੰਦਰ ਸਿੰਘ ਖੇੜਾ ਗੱਜੂ ਪਹੁੰਚੇ ਅਤੇ ਜਥੇਬੰਦੀ ਵੱਲੋਂ ਪਿੰਡ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪਿੰਡ ਵਿਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿਚ ਗੁਰਸੇਵ ਸਿੰਘ ਹੈਪੀ ਨੂੰ ਇਕਾਈ ਪ੍ਰਧਾਨ, ਹਰੀ ਸਿੰਘ ਜਰਨਲ ਸਕੱਤਰ, ਬਹਾਦਰ ਸਿੰਘ ਖ਼ਜ਼ਾਨਚੀ, ਸਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ,ਹਰਜਿੰਦਰ ਸਿੰਘ ਮੀਤ ਪ੍ਰਧਾਨ, ਮੋਹਨ ਸਿੰਘ ਸਕੱਤਰ, ਤਾਰਾ ਸਿੰਘ ਸਲਾਹਕਾਰ, ਕਰਮਜੀਤ ਸਿੰਘ ਮੀਤ ਪ੍ਰਧਾਨ, ਕਰਨੈਲ ਸਿੰਘ ਮੀਡੀਆ ਸਕੱਤਰ ਨਿਯੁਕਤ ਕੀਤੇ ਗਏ। ਇਸ ਮੌਕੇ ਪਿੰਡ ਦੀ ਸਮੂਹ ਪੰਚਾਇਤ ਤੇ ਹਾਜ਼ਰ ਮੋਹਤਵਰ ਵਿਅਕਤੀਆਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਜਥੇਬੰਦੀ ਦਾ ਆਮ ਲੋਕਾ ਦੀ ਹੱਕੀ ਮੰਗਾਂ ਦੀ ਲੜਾਈ ਵਿਚ ਸਾਥ ਦੇਵਾਂਗੇ ਤੇ ਜਥੇਬੰਦੀ ਦਾ ਵੱਧ ਤੋਂ ਵੱਧ ਪਿੰਡਾਂ ਵਿਚ ਵਿਸਥਾਰ ਕਰਾਂਗੇ ਤੇ ਜੋ ਜਥੇਬੰਦੀ ਸਾਨੂੰ ਡਿਊਟੀ ਲਗਾਊਗੀ ਉਹ ਅਸੀਂ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਰਘਵੀਰ ਸਿੰਘ, ਪਾਲ ਸਿੰਘ, ਅਜੈਬ ਸਿੰਘ,ਬਖਸ਼ੀਸ਼ ਸਿੰਘ, ਜਗਪਾਲ ਸਿੰਘ,ਕੁਲਦੀਪ ਸਿੰਘ,ਅਵਤਾਰ ਸਿੰਘ, ਗੁਰਪ੍ਰੀਤ ਸਿੰਘ,ਬਲਵੀਰ ਸਿੰਘ, ਜਰਨੈਲ ਸਿੰਘ,ਗੁਰਦੀਪ ਸਿੰਘ, ਅਮਰਜੀਤ ਸਿੰਘ, ਰਵਿੰਦਰ ਸਿੰਘ, ਹਾਜ਼ਰ ਸਨ ਇਨਾਂ ਸਾਰਿਆਂ ਨੂੰ ਜਥੇਬੰਦੀ ਦਾ ਮੈਂਬਰ ਨਿਯੁਕਤ ਕੀਤਾ ਗਿਆ।