ਮੈਡੀਕਲ ਸੁਪਰਡੈਂਟ ਡਾ. ਗੋਇਲ ਨੂੰ ਕੀਤਾ ਸਨਮਾਨਿਤ
ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਨੂੰ ਕੀਤਾ ਸਨਮਾਨਿਤ
Publish Date: Mon, 18 May 2026 06:20 PM (IST)
Updated Date: Mon, 18 May 2026 06:21 PM (IST)
ਫੋਟੋ 18ਪੀਟੀਐਲ: 21 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਦੇ ਨਵ ਨਿਯੁਕਤ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਨੂੰ ਉੱਘੇ ਸਮਾਜ ਸੇਵਕ ਅਮਿਤ ਸੂਦ ਅਤੇ ਸਮਾਜ ਸੇਵੀ ਸੰਸਥਾ ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ ਤੇ ਹੋਰ ਮੈਂਬਰਾਂ ਨੇ ਮਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਮਿਤ ਸੂਦ ਅਤੇ ਜੁਲਕਾ ਨੇ ਬੋਲਦਿਆ ਕਿਹਾ ਕਿ ਵਿਕਾਸ ਗੋਇਲ ਇਕ ਬਹੁਤ ਹੀ ਮਿਹਨਤੀ ਅਤੇ ਤਜਰਬੇਕਾਰ ਡਾਕਟਰ ਹਨ। ਜਿਨਾਂ ਦੇ ਤਜਰਬਿਆਂ ਦਾ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਡਾ ਲਾਭ ਮਿਲਦਾ ਹੈ। ਡਾ. ਗੋਇਲ ਆਪ ਵੀ ਸਮਾਜ ਸੇਵਾ ਲਈ ਦੇ ਕੰਮਾਂ ਲਈ ਹਮੇਸ਼ਾ ਹੀ ਅੱਗੇ ਹੋ ਕੇ ਆਮ ਲੋਕਾਂ ਦੀ ਦਿਲੋਂ ਮਦਦ ਕਰਦੇ ਹਨ। ਇਸ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਸਟਾਫ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਮੌਕੇ ਤੇ ਹਾਜ਼ਰ ਸਨ।