ਵਿਜੇ ਮਿੱਤਲ ਅਗਰਵਾਲ ਸਭਾ ਦੇਵੀਗਡ਼੍ਹ ਦੇ ਪ੍ਰਧਾਨ ਬਣੇ
ਵਿਜੇ ਮਿੱਤਲ ਅਗਰਵਾਲ ਸਭਾ ਦੇਵੀਗਡ਼੍ਹ ਦੇ ਪ੍ਰਧਾਨ ਬਣੇ
Publish Date: Thu, 16 Oct 2025 05:10 PM (IST)
Updated Date: Thu, 16 Oct 2025 05:11 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਵੀਗਡ਼੍ਹ ਦੇ ਅਗਰਵਾਲ ਭਾਈਚਾਰੇ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵਿਜੇ ਮਿੱਤਲ ਨੂੰ ਸਰਬ ਸੰਮਤੀ ਨਾਲ ਅਗਰਵਾਲ ਸਭਾ ਦੇਵੀਗਡ਼੍ਹ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਅਤੇ ਸੀਨੀਅਰ ਮੈਂਬਰਾਂ ਨੇ ਨਵੇਂ ਪ੍ਰਧਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਸਭਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਉਮੀਦ ਜਤਾਈ। ਇਸ ਮੌਕੇ ਵਿਜੇ ਮਿੱਤਲ ਨੇ ਕਿਹਾ ਕਿ ਉਹ ਭਾਈਚਾਰੇ ਦੀ ਏਕਤਾ, ਸਿੱਖਿਆ, ਸਮਾਜ ਸੇਵਾ ਤੇ ਨੌਜਵਾਨ ਪੀਡ਼੍ਹੀ ਨੂੰ ਜੋਡ਼ਨ ਲਈ ਨਵੀਆਂ ਯੋਜਨਾਵਾਂ ’ਤੇ ਕੰਮ ਕਰਨਗੇ। ਇਸ ਮੌਕੇ ਛਬੀਲ ਦਾਸ ਮਿੱਤਲ, ਵੇਦ ਪ੍ਰਕਾਸ ਗਰਗ, ਸੂਰਜਭਾਨ ਗੁਪਤਾ, ਬਾਲ ਕ੍ਰਿਸ਼ਨ ਸਿੰਗਲਾ, ਧਰਮਪਾਲ ਸਿੰਗਲਾ, ਜਸਪਾਲ ਸਿੰਗਲਾ, ਰਮੇਸ਼ ਅਗਰਵਾਲ, ਅਨਿਲ ਸਿੰਗਲਾ, ਅਰਵਿੰਦ ਮਿੱਤਲ, ਸੁਰੇਸ਼ ਗਰਗ, ਹੈਪੀ ਸਿੰਗਲਾ, ਅਨਿਲ ਜਿੰਦਲ, ਅਮਰ ਬੰਸੀ, ਵਿਨੋਦ ਮਿੱਤਲ, ਸੁਖਪਾਲ ਮਿੱਤਲ, ਰਿੰਕੂ ਮਿੱਤਲ, ਪਵਨ ਗਰਗ, ਸੋਨੂੰ ਗੁਪਤਾ, ਕ੍ਰਿਸ਼ਨ ਸਿੰਗਲਾ, ਰਿੱਕੀ ਸਿੰਗਲਾ, ਰਾਜਿੰਦਰ ਕੁਮਾਰ ਗੋਇਲ, ਸਤੀਸ਼ ਸਿੰਗਲਾ, ਲਵਿਸ਼ ਮਿੱਤਲ, ਸਾਹਿਲ ਮਿੱਤਲ, ਰਾਮਪਾਲ ਸਿੰਗਲਾ, ਰਾਜ ਕੁਮਾਰ ਮਿੱਤਲ, ਅਸੋਕ ਕੁਮਾਰ, ਜਗਦੀਸ਼ ਸਿੰਗਲਾ, ਅਨਿਲ ਕੁਮਾਰ ਸਿੰਗਲਾ, ਮੁਕੇਸ਼ ਗਰਗ, ਮਦਨ ਸਿੰਗਲਾ, ਰਜਿੰਦਰ ਗੁਪਤਾ, ਸੋਰਵ ਮਿੱਤਲ, ਰਾਜੂ ਜਿੰਦਲ, ਪ੍ਰੇਮ ਚੰਦ ਸਿੰਗਲਾ, ਸੁਨਿਲ ਬਾਂਸਲ ਆਦਿ ਮੌਜੂਦ ਸਨ।