ਆਊਟ ਸਾਈਡਰਾਂ ਤੋਂ ਦੁਖੀ ਹੋਏ ਯੂਨੀਵਰਸਿਟੀ ਕੈਂਪਸ ਨਿਵਾਸੀ, ਵਾਈਸ ਚਾਂਸਲਰ ਨਾਲ ਕੀਤੀ ਮੁਲਾਕਾਤ, 5 ਵਜੇ ਪਾਰਕਿੰਗ ਬੰਦ ਕਰਨ ਦੀ ਮੰਗ
ਕੈਂਪਸ ਵਾਸੀਆਂ ਨੇ ਵਾਈਸ ਚਾਂਸਲਰ ਸਾਹਮਣੇ ਕੈਂਪਸ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਕੈਂਪਸ ਵਾਸੀਆਂ ਨੇ ਮੰਗ ਕੀਤੀ ਪੰਜਾਬੀ ਯੂਨੀਵਰਸਿਟੀ ਦੇ ਮਾਹੌਲ ਨੂੰ ਸਹੀ ਰੱਖਣ ਲਈ ਆਊਟਸਾਈਡਰਾਂ ਦੀ ਐਂਟਰੀ ਬੰਦ ਕੀਤੀ ਜਾਵੇ।
Publish Date: Wed, 25 Feb 2026 12:01 PM (IST)
Updated Date: Wed, 25 Feb 2026 12:03 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਸਬੰਧੀ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਕੋ ਕੋਆਰਡੀਨੇਟਰ ਡਾ. ਓਮ ਸ਼ਿਲਾਕਾਰੀ ਅਤੇ ਮੈਂਬਰ ਡਾ. ਜਤਿੰਦਰ ਸਿੰਘ ਮੱਟੂ, ਤੇਜਪਾਲ ਸਿੰਘ, ਰੰਜਨ ਕੁਮਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੜਕੀਆਂ ਦੀ ਸੁਰੱਖਿਆ ਦੇ ਲਈ ਅਤੇ ਯੂਨੀਵਰਸਿਟੀ ਕੈਂਪਸ ਦੇ ਮਾਹੌਲ ਨੂੰ ਅਕਾਦਮਿਕ ਤੇ ਸਭਿਅਕ ਬਣਾਏ ਰੱਖਣ ਲਈ ਹੋਸਟਲਾਂ ਦੇ ਪੁਰਾਣੇ ਸਮੇਂ ਨੂੰ ਬਹਾਲ ਕਰਨ ਦੇ ਯੂਨੀਵਰਸਿਟੀ ਅਥਾਰਟੀ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ।
ਕੈਂਪਸ ਵਾਸੀਆਂ ਨੇ ਵਾਈਸ ਚਾਂਸਲਰ ਸਾਹਮਣੇ ਕੈਂਪਸ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਕੈਂਪਸ ਵਾਸੀਆਂ ਨੇ ਮੰਗ ਕੀਤੀ ਪੰਜਾਬੀ ਯੂਨੀਵਰਸਿਟੀ ਦੇ ਮਾਹੌਲ ਨੂੰ ਸਹੀ ਰੱਖਣ ਲਈ ਆਊਟਸਾਈਡਰਾਂ ਦੀ ਐਂਟਰੀ ਬੰਦ ਕੀਤੀ ਜਾਵੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਾਰਕਿੰਗ ਵਿੱਚ ਬਿਨਾਂ ਕੰਮ ਤੋਂ ਆਉਣ ਵਾਲੇ ਵਿਅਕਤੀਆਂ ਜਾਂ ਆਊਟਸਾਈਡਰਾਂ ਦੇ ਵਾਹਨਾ ਦੀ ਐਂਟਰੀ ਬੰਦ ਕੀਤੀ ਜਾਵੇ। ਪਾਰਕਿੰਗ ਦਾ ਸਵੇਰੇ ਅਤੇ ਸ਼ਾਮ ਸਮਾਂ ਤੈਅ ਕੀਤਾ ਜਾਵੇ। ਸ਼ਨੀਵਾਰ ਤੇ ਐਤਵਾਰ ਪਾਰਕਿੰਗ ਵਿੱਚ ਬਾਹਰੀ ਵਿਅਕਤੀਆਂ ਦੇ ਉਨ੍ਹਾਂ ਨੂੰ ਬਿਲਕੁਲ ਐਂਟਰੀ ਨਾ ਦਿੱਤੀ ਜਾਵੇ। ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਪੰਜਾਬੀ ਯੂਨੀਵਰਸਿਟੀ ਦੀ ਪਾਰਕਿੰਗ ਨੂੰ ਪੇਡ ਕਰਨ ਦੀ ਗੱਲ ਵੀ ਕੀਤੀ।
ਇਸ ਮੌਕੇ ਯੂਨੀਵਰਸਿਟੀ ਇਸ ਮੌਕੇ ਕੈਂਪਸ ਵਾਸੀਆਂ ਵਿੱਚ ਡਾ. ਸੁਖਜਿੰਦਰ ਸਿੰਘ ਬੁੱਟਰ, ਡਾ. ਇੰਦਰੀਸ, ਡਾ. ਪੁਸ਼ਪਿੰਦਰ, ਡਾ. ਮਿਨੀ ਸਿੰਘ, ਡਾ. ਬਲਵਿੰਦਰ ਕੌਰ, ਮੈਡਮ ਮੁਕੇਸ਼ ਚੌਧਰੀ ਡਾ. ਜਸਪਾਲ ਸਿੰਘ, ਰੰਜਨ ਕੁਮਾਰ, ਗੁਰਜੰਟ ਸਿੰਘ, ਤਿਰਲੋਕੀ ਨਾਥ, ਅਰੁਣ ਕੁਮਾਰ ਝਾਅ, ਮੋਹਨ ਪੰਜੋਲਾ, ਨਰਾਇਣ ਕੁਮਾਰ, ਪਰਮਿੰਦਰ ਸਿੰਘ, ਡਾ.ਸੁਖਵਿੰਦਰ ਸਿੰਘ ਵਾਰਡਨ, ਡਾ. ਜਸਵਿੰਦਰ ਸਿੰਘ ਵਾਰਡਨ, ਸਸੁਰੇਸ਼ ਕੁਮਾਰ, ਗਿਆਨੀ ਬਲਬੀਰ ਸਿੰਘ ਆਦਿ ਹਾਜ਼ਰ ਸਨ।