ਦੋ ਰੋਜ਼ਾ ਬਸੰਤ ਰੁੱਤ ਦਾ ਨਾਟਕ ਮੇਲੇ ਦਾ ਆਗਾਜ਼, ‘ਛੱਲਾ’ ਨਾਟਕ ਨੇ ਦਰਸ਼ਕਾਂ ਦੇ ਮਨਾ ’ਤੇ ਛੱਡੀ ਡੂੰਘੀ ਛਾਪ
ਇਸ ਨਾਟਕ ਵਿਚਲੇ ਸਾਰੇ ਪਾਤਰਾਂ ਨੂੰ ਨਿਭਾਉਣ ਵਾਲੇ ਕਲਾਕਾਰਾਂ ਦੇ ਵਿੱਚ ਮੁੱਖ ਤੌਰ ’ਤੇ ਸੀਨੀਅਰ ਕਲਾਕਾਰ ਮੋਹਨ ਕੰਬੋਜ਼, ਵਿਨੋਦ ਕੌਸ਼ਲ, ਜੋਗਾ ਸਿੰਘ, ਜਸਵੀਰ ਜੱਸੀ,ਕੁਲਦੀਪ ਸਿੰਘ, ਅਜੇ ਜੈਠੀ, ਇਸ਼ਾਂਨ ਅਰੋੜਾ, ਤਾਨੀਆ ਸਿੰਘ, ਨਿਰਮਲ, ਅੰਜਲੀ ਬਿਡਲਾ ਹਰੀਸ਼ ਖੁਰਾਨਾ ਨੇ ਆਪੋ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਨਿਵਾਈਆਂ।
Publish Date: Thu, 26 Feb 2026 11:17 AM (IST)
Updated Date: Thu, 26 Feb 2026 12:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਦੇ ਸਾਂਝੇ ਯਤਨਾਂ ਸਦਕਾ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ 2 ਰੋਜ਼ਾ ਬਸੰਤ ਰੁੱਤ ਦੇ ਨਾਟਕ ਮੇਲੇ ਦਾ ਆਗਾਜ਼ ਹੋਇਆ। ਪਹਿਲੇ ਦਿਨ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਅਤੇ ਉੱਘੀ ਨਾਟ ਨਿਰਦੇਸ਼ਕਾ, ਅਦਾਕਾਰਾ, ਕਲਾਕ੍ਰਿਤੀ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਦੇ ਨਿਰਦੇਸ਼ਨ ਹੇਠ ‘ਛੱਲਾ’ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਜਿਸ ਨੇ ਦਰਸ਼ਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ। ਇਸ ਨਾਟਕ ਵਿਚਲੇ ਸਾਰੇ ਪਾਤਰਾਂ ਨੂੰ ਨਿਭਾਉਣ ਵਾਲੇ ਕਲਾਕਾਰਾਂ ਦੇ ਵਿੱਚ ਮੁੱਖ ਤੌਰ ’ਤੇ ਸੀਨੀਅਰ ਕਲਾਕਾਰ ਮੋਹਨ ਕੰਬੋਜ਼, ਵਿਨੋਦ ਕੌਸ਼ਲ, ਜੋਗਾ ਸਿੰਘ, ਜਸਵੀਰ ਜੱਸੀ,ਕੁਲਦੀਪ ਸਿੰਘ, ਅਜੇ ਜੈਠੀ, ਇਸ਼ਾਂਨ ਅਰੋੜਾ, ਤਾਨੀਆ ਸਿੰਘ, ਨਿਰਮਲ, ਅੰਜਲੀ ਬਿਡਲਾ ਹਰੀਸ਼ ਖੁਰਾਨਾ ਨੇ ਆਪੋ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਨਿਵਾਈਆਂ।
ਪ੍ਰਸਿੱਧ ਸੰਗੀਤਕਾਰ ਹਰਜੀਤ ਗੁੱਡੂ ਦੇ ਸੰਗੀਤ ਅਤੇ ਉਨ੍ਹਾਂ ਵੱਲੋਂ ਗਾਏ ਗੀਤਾਂ ਦੇ ਬੋਲਾਂ ਨੇ ਨਾਟਕ ਨੂੰ ਸਫਲ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਸਮੁੱਚੇ ਨਾਟਕ ਦੇ ਪ੍ਰੋਡਕਸ਼ਨ ਇੰਚਾਰਜ ਗੋਪਾਲ ਸ਼ਰਮਾ ਸਨ। ਇਸ ਮੌਕੇ ਮੁੱਖ ਮਹਿਮਾਨ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਵਿਸ਼ੇਸ਼ ਮਹਿਮਾਨ ਵਜੋਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਅਤੇ ਡਿਪਟੀ ਜ਼ਿਲ੍ਹਾ ਆਟਰਨੀ ਜਤਿੰਦਰ ਪਾਲ ਸ਼ਰਮਾ ਪੁੱਜੇ।