ਚੇਅਰਮੈਨ ਟਿਵਾਣਾ ਦਾ ਕੀਤਾ ਵਿਸ਼ੇਸ਼ ਸਨਮਾਨ
ਚੇਅਰਮੈਨ ਟਿਵਾਣਾ ਦਾ ਕੀਤਾ ਵਿਸ਼ੇਸ਼ ਸਨਮਾਨ
Publish Date: Mon, 18 May 2026 06:02 PM (IST)
Updated Date: Mon, 18 May 2026 06:03 PM (IST)
ਫੋਟੋ 18ਪੀਟੀਐਲ: 15 ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪਿੰਡ ਦਸਮੇਸ਼ ਨਗਰ ਦੇ ਸਾਬਕਾ ਸਰਪੰਚ ਪ੍ਰਿੰਸੀਪਲ ਡਾ.ਦਰਸ਼ਨ ਸਿੰਘ ਵੱਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਵਿਧਾਇਕ ਸਮਾਣਾ ਚੇਤਨ ਸਿੰਘ ਜੌੜੇਮਾਜਰਾ ਦੇ ਪੀਏ ਗੁਰਦੇਵ ਸਿੰਘ ਟਿਵਾਣਾ ਨੂੰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਲੱਗਣ ਤੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.ਦਰਸ਼ਨ ਸਿੰਘ ਨੇ ਦੱਸਿਆ ਕਿ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਪੜੇ੍ਹ ਲਿਖੇ ਸੂਝਵਾਨ ’ਤੇ ਉੱਚੀ ਸੋਚ ਵਾਲੇ ਇਨਸਾਨ ਹਨ ਜਿਹਨਾਂ ਨੂੰ ਜ਼ਿਲ੍ਹੇ ਦੇ ਲੋਕਾਂ ਨੇ ਉਨ੍ਹਾਂ ਦੀ ਕਾਬਲੀਅਤ ਦੇਖਦੇ ਹੋਏ ਉਨਾਂ ਨੂੰ ਜ਼ਿਲਾ ਪ੍ਰੀਸ਼ਦ ਦੀ ਚੋਣ ਵਿਚ ਵੱਡੀ ਜਿੱਤ ਦਿੱਤੀ ਸੀ ਜਿਸ ਵਜੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਵੱਡੀ ਜ਼ਿੰਮੇਵਾਰੀ ਸੌਪੀ ਗਈ। ਇਸ ਮੌਕੇ ਸੁਖਦੇਵ ਸਿੰਘ,ਬਲਵਿੰਦਰ ਸਿੰਘ ,ਮੁਹੱਬਤ ਸਿੰਘ ਤੇ ਆਦਿ ਹਾਜ਼ਰ ਸਨ।