ਨਾਕਾ ਤੋੜ ਕੇ ਭਜਾਈ ਸਵਿਫਟ, ਪਿੱਛਾ ਕਰਦੇ ਪੁਲਿਸ ਦੀ ਗੱਡੀ ਪਲਟੀ; ASI ਸਮੇਤ ਦੋ ਮੁਲਾਜ਼ਮ ਜ਼ਖ਼ਮੀ
ਇਸ ਮਾਮਲੇ ਸਬੰਧੀ ਥਾਣਾ ਸਮਰਾਲਾ ਦੇ ਐੱਸਐੱਚਓ ਹਰਵਿੰਦਰ ਸਿੰਘ ਨੇ ਦੱਸਿਆ 9 ਮਾਰਚ ਨੂੰ ਇੱਕ ਸਵਿਫਟ ਕਾਰ (ਪੀਬੀ 11ਏਸੀ 3030) ਨੂੰ ਹੇਡੋਂ ਹਾਈ-ਟੈਕ ਨਾਕਾ ਵਿਖੇ ਰੁਕਣ ਦਾ ਇਸ਼ਾਰਾ ਕੀਤਾ। ਪਰ ਮੁਲਜ਼ਮ ਵਾਹਨ ਰੋਕਣ ਦੀ ਬਜਾਏ ਨਾਕਾ ਤੋੜ ਕੇ ਫ਼ਰਾਰ ਹੋ ਗਏ।
Publish Date: Wed, 11 Mar 2026 09:47 AM (IST)
Updated Date: Wed, 11 Mar 2026 09:49 AM (IST)
ਜ.ਸ, ਸਮਰਾਲਾ : ਸਥਾਨਕ ਪੁਲਿਸ ਵੱਲੋਂ ਹਾਈਟੈਕ ਨਾਕੇ ’ਤੇ ਇਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਚਾਲਕ ਨਾਕਾ ਤੋੜ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਸ਼ੱਕੀ ਕਾਰ ਦਾ ਪਿੱਛਾ ਕਰਦੇ ਹੋਏ ਪੁਲਿਸ ਵਾਹਨ ਪਲਟਣ ਕਾਰਨ ਦੋ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਮਾਮਲੇ ਸਬੰਧੀ ਥਾਣਾ ਸਮਰਾਲਾ ਦੇ ਐੱਸਐੱਚਓ ਹਰਵਿੰਦਰ ਸਿੰਘ ਨੇ ਦੱਸਿਆ 9 ਮਾਰਚ ਨੂੰ ਇੱਕ ਸਵਿਫਟ ਕਾਰ (ਪੀਬੀ 11ਏਸੀ 3030) ਨੂੰ ਹੇਡੋਂ ਹਾਈ-ਟੈਕ ਨਾਕਾ ਵਿਖੇ ਰੁਕਣ ਦਾ ਇਸ਼ਾਰਾ ਕੀਤਾ। ਪਰ ਮੁਲਜ਼ਮ ਵਾਹਨ ਰੋਕਣ ਦੀ ਬਜਾਏ ਨਾਕਾ ਤੋੜ ਕੇ ਫ਼ਰਾਰ ਹੋ ਗਏ। ਜਦੋਂ ਪੁਲਿਸ ਮੁਲਾਜ਼ਮਾਂ ਨੇ ਆਪਣੀ ਸਰਕਾਰੀ ਗੱਡੀ ’ਚ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਅਚਾਨਕ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ’ਚ ਏਐੱਸਆਈ ਗੁਰਮੀਤ ਸਿੰਘ ਤੇ ਇੱਕ ਹੈੱਡ ਕਾਂਸਟੇਬਲ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।